ਹਿਜ਼ਕੀਏਲ 16

ਤੂੰ ਹੋਰ ਸਾਰੀਆਂ ਬੁਰਾਈਆਂ ਤੋਂ ਇਲਾਵਾ, ਤੂੰ ਆਪਣੇ ਲਈ ਇੱਕ ਟਿੱਲਾ ਬਣਾਇਆ ਅਤੇ ਹਰ ਇੱਕ ਚੌਂਕ ਵਿੱਚ ਇੱਕ ਉੱਚਾ ਅਸਥਾਨ ਬਣਾਇਆ।

Ezekiel 16:24 (UKJV) That you have also built unto you an eminent place, and have made you an high place in every street.

22ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ।

23“ ‘ਤੁਹਾਡੇ ਉੱਤੇ ਹਾਏ ਹਾਏ! ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

24ਤੂੰ ਹੋਰ ਸਾਰੀਆਂ ਬੁਰਾਈਆਂ ਤੋਂ ਇਲਾਵਾ, ਤੂੰ ਆਪਣੇ ਲਈ ਇੱਕ ਟਿੱਲਾ ਬਣਾਇਆ ਅਤੇ ਹਰ ਇੱਕ ਚੌਂਕ ਵਿੱਚ ਇੱਕ ਉੱਚਾ ਅਸਥਾਨ ਬਣਾਇਆ।

25ਹਰ ਗਲੀ ਦੇ ਨੁੱਕਰ ਤੇ ਤੂੰ ਆਪਣੇ ਉੱਚੇ ਤੀਰਥ ਅਸਥਾਨ ਬਣਾਏ ਅਤੇ ਤੁੂੰ ਸੁੰਦਰਤਾ ਨੂੰ ਘਟਾਇਆ, ਤੁਹਾਡੇ ਕੋਲੋਂ ਲੰਘਣ ਵਾਲੇ ਕਿਸੇ ਵੀ ਵਿਅਕਤੀ ਨਾਲ ਆਪਣੇ ਪੈਰ ਪਸਾਰ ਲਏ।

26ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.