26ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ।
27ਇਸ ਲਈ ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਿਆ ਅਤੇ ਤੇਰੇ ਇਲਾਕੇ ਨੂੰ ਘਟਾ ਦਿੱਤਾ; ਮੈਂ ਤੈਨੂੰ ਤੇਰੇ ਦੁਸ਼ਮਣ, ਫ਼ਲਿਸਤੀਆਂ ਦੀਆਂ ਧੀਆਂ ਦੇ ਲਾਲਚ ਦੇ ਹਵਾਲੇ ਕਰ ਦਿੱਤਾ, ਜੋ ਤੇਰੇ ਗੰਦੇ ਚਾਲ-ਚਲਣ ਤੋਂ ਹੈਰਾਨ ਸਨ।
28ਤੂੰ ਅੱਸ਼ੂਰੀਆਂ ਨਾਲ ਵੀ ਵਿਭਚਾਰ ਕੀਤਾ, ਕਿਉਂਕਿ ਤੂੰ ਸੰਤੁਸ਼ਟ ਨਹੀਂ ਹੁੰਦੀ ਸੀ; ਅਤੇ ਉਹਨਾਂ ਨਾਲ ਵਿਭਚਾਰ ਕਰਨ ਤੋਂ ਬਾਅਦ ਵੀ ਤੂੰ ਸੰਤੁਸ਼ਟ ਨਹੀਂ ਹੋਈ ਸੀ।
29ਫਿਰ ਤੂੰ ਕਸਦੀਆਂ ਦੇ ਦੇਸ ਤੱਕ ਆਪਣੇ ਵਿਭਚਾਰ ਨੂੰ ਖਿਲਾਰਿਆ, ਪਰ ਉਸ ਨਾਲ ਵੀ ਤੂੰ ਸੰਤੁਸ਼ਟ ਨਹੀਂ ਹੋਈ।
30“ ‘ਮੈਂ ਤੇਰੇ ਵਿਰੁੱਧ ਗੁੱਸੇ ਨਾਲ ਭਰਿਆ ਹੋਇਆ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਤੇਰਾ ਮਨ ਕਿੰਨਾ ਨਿਰਬਲ ਹੈ ਕਿ ਤੂੰ ਇਹ ਸਭ ਕੁਝ ਕਰਦੀ ਹੈ, ਜੋ ਇੱਕ ਬੇਸ਼ਰਮ ਅਤੇ ਵੇਸਵਾ ਦਾ ਕੰਮ ਹੈ!