ਹਿਜ਼ਕੀਏਲ 16

ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਮਿਲਦੇ ਹਨ, ਪਰ ਤੂੰ ਆਪਣੇ ਸਾਰੇ ਪ੍ਰੇਮੀਆਂ ਨੂੰ ਤੋਹਫ਼ੇ ਦਿੰਦੀ ਹੈ, ਉਹਨਾਂ ਨੂੰ ਰਿਸ਼ਵਤ ਦਿੰਦੀ ਹੈ ਤਾਂ ਜੋ ਉਹ ਚੁਫ਼ੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ।

Ezekiel 16:33 (UKJV) They give gifts to all whores: but you give your gifts to all your lovers, and hire them, that they may come unto you on every side for your whoredom.

31ਜਦੋਂ ਤੂੰ ਹਰ ਗਲੀ ਦੇ ਕੋਨੇ ਵਿੱਚ ਆਪਣੇ ਟਿੱਲੇ ਬਣਾਇਆ ਅਤੇ ਹਰ ਜਨਤਕ ਚੌਂਕ ਵਿੱਚ ਆਪਣਾ ਉੱਚਾ ਧਰਮ ਅਸਥਾਨ ਬਣਾਇਆ, ਤੂੰ ਅਸਲ ਵਿੱਚ ਇੱਕ ਵੇਸਵਾ ਨਹੀਂ ਹੈ, ਕਿਉਂ ਜੋ ਆਪਣੇ ਕੰਮ ਲਈ ਖਰਚਾ ਨਹੀਂ ਲੈਂਦੀ।

32“ ‘ਤੂੰ ਵਿਭਚਾਰਨ ਪਤਨੀ ਹੈ! ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ!

33ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਮਿਲਦੇ ਹਨ, ਪਰ ਤੂੰ ਆਪਣੇ ਸਾਰੇ ਪ੍ਰੇਮੀਆਂ ਨੂੰ ਤੋਹਫ਼ੇ ਦਿੰਦੀ ਹੈ, ਉਹਨਾਂ ਨੂੰ ਰਿਸ਼ਵਤ ਦਿੰਦੀ ਹੈ ਤਾਂ ਜੋ ਉਹ ਚੁਫ਼ੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ।

34ਇਸ ਲਈ ਤੂੰ ਵਿਭਚਾਰ ਵਿੱਚ ਹੋਰਨਾਂ ਔਰਤਾਂ ਦੇ ਵਾਂਗੂੰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈ, ਸੋ ਤੂੰ ਓਪਰੀ ਹੈ।

35“ ‘ਇਸ ਲਈ, ਹੇ ਵਿਭਚਾਰਨ, ਯਾਹਵੇਹ ਦਾ ਬਚਨ ਸੁਣ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.