41ਉਹ ਤੇਰੇ ਘਰਾਂ ਨੂੰ ਸਾੜ ਦੇਣਗੇ ਅਤੇ ਬਹੁਤ ਸਾਰੀਆਂ ਔਰਤਾਂ ਦੇ ਸਾਹਮਣੇ ਤੈਨੂੰ ਸਜ਼ਾ ਦੇਣਗੇ। ਮੈਂ ਤੇਰੇ ਵਿਭਚਾਰ ਨੂੰ ਰੋਕ ਦਿਆਂਗਾ, ਅਤੇ ਤੂੰ ਹੁਣ ਆਪਣੇ ਪ੍ਰੇਮੀਆਂ ਨੂੰ ਭੁਗਤਾਨ ਨਹੀਂ ਕਰੇਂਗਾ।
42ਫਿਰ ਤੇਰੇ ਵਿਰੁੱਧ ਮੇਰਾ ਕ੍ਰੋਧ ਘੱਟ ਜਾਵੇਗਾ ਅਤੇ ਮੇਰਾ ਈਰਖਾਲੂ ਕ੍ਰੋਧ ਤੇਰੇ ਤੋਂ ਹਟ ਜਾਵੇਗਾ। ਮੈਂ ਸ਼ਾਂਤ ਰਹਾਂਗਾ ਅਤੇ ਹੁਣ ਗੁੱਸੇ ਨਹੀਂ ਹੋਵਾਂਗਾ।
43“ ‘ਕਿਉਂਕਿ ਤੂੰ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਨਹੀਂ ਕੀਤਾ ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲ ਮੈਨੂੰ ਕ੍ਰੋਧਿਤ ਕੀਤਾ, ਮੈਂ ਤੇਰੇ ਸਿਰ ਉੱਤੇ ਜੋ ਕੁਝ ਤੂੰ ਕੀਤਾ ਹੈ ਉਹ ਜ਼ਰੂਰ ਹੇਠਾਂ ਲਿਆਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਤੂੰ ਆਪਣੇ ਹੋਰ ਸਾਰੇ ਘਿਣਾਉਣੇ ਕੰਮਾਂ ਵਿੱਚ ਅਸ਼ਲੀਲਤਾ ਨਹੀਂ ਜੋੜੀ?
44“ ‘ਸਾਰੇ ਕਹਾਉਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ “ਜਿਵੇਂ ਦੀ ਮਾਂ ਉਸੇ ਤਰ੍ਹਾਂ ਦੀ ਧੀ।”
45ਤੂੰ ਆਪਣੀ ਮਾਂ ਦੀ ਸੱਚੀ ਧੀ ਹੈ, ਜਿਸ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਤੁੱਛ ਸਮਝਿਆ; ਅਤੇ ਤੂੰ ਆਪਣੀਆਂ ਭੈਣਾਂ ਦੀ ਸੱਚੀ ਭੈਣ ਹੈ, ਜਿਸ ਨੇ ਆਪਣੇ ਪਤੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਤੁੱਛ ਸਮਝਿਆ ਸੀ। ਤੇਰੀ ਮਾਤਾ ਹਿੱਤੀ ਸੀ ਅਤੇ ਤੇਰਾ ਪਿਤਾ ਅਮੋਰੀ ਸੀ।