39ਫਿਰ ਮੈਂ ਤੈਨੂੰ ਤੇਰੇ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ, ਅਤੇ ਉਹ ਤੇਰੇ ਟਿੱਲੇ ਢਾਹ ਦੇਣਗੇ ਅਤੇ ਤੇਰੇ ਉੱਚੇ ਸਥਾਨਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਕੱਪੜੇ ਉਤਾਰ ਦੇਣਗੇ ਅਤੇ ਤੇਰੇ ਸਭ ਤੋਂ ਵਧੀਆ ਗਹਿਣੇ ਲੈ ਜਾਣਗੇ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਛੱਡ ਦੇਣਗੇ।
40ਉਹ ਤੇਰੇ ਵਿਰੁੱਧ ਇੱਕ ਭੀੜ ਲਿਆਉਣਗੇ, ਜੋ ਤੈਨੂੰ ਪੱਥਰ ਮਾਰਨਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੇਰੇ ਟੁਕੜੇ-ਟੁਕੜੇ ਕਰਨਗੇ।
41ਉਹ ਤੇਰੇ ਘਰਾਂ ਨੂੰ ਸਾੜ ਦੇਣਗੇ ਅਤੇ ਬਹੁਤ ਸਾਰੀਆਂ ਔਰਤਾਂ ਦੇ ਸਾਹਮਣੇ ਤੈਨੂੰ ਸਜ਼ਾ ਦੇਣਗੇ। ਮੈਂ ਤੇਰੇ ਵਿਭਚਾਰ ਨੂੰ ਰੋਕ ਦਿਆਂਗਾ, ਅਤੇ ਤੂੰ ਹੁਣ ਆਪਣੇ ਪ੍ਰੇਮੀਆਂ ਨੂੰ ਭੁਗਤਾਨ ਨਹੀਂ ਕਰੇਂਗਾ।
42ਫਿਰ ਤੇਰੇ ਵਿਰੁੱਧ ਮੇਰਾ ਕ੍ਰੋਧ ਘੱਟ ਜਾਵੇਗਾ ਅਤੇ ਮੇਰਾ ਈਰਖਾਲੂ ਕ੍ਰੋਧ ਤੇਰੇ ਤੋਂ ਹਟ ਜਾਵੇਗਾ। ਮੈਂ ਸ਼ਾਂਤ ਰਹਾਂਗਾ ਅਤੇ ਹੁਣ ਗੁੱਸੇ ਨਹੀਂ ਹੋਵਾਂਗਾ।
43“ ‘ਕਿਉਂਕਿ ਤੂੰ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਨਹੀਂ ਕੀਤਾ ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲ ਮੈਨੂੰ ਕ੍ਰੋਧਿਤ ਕੀਤਾ, ਮੈਂ ਤੇਰੇ ਸਿਰ ਉੱਤੇ ਜੋ ਕੁਝ ਤੂੰ ਕੀਤਾ ਹੈ ਉਹ ਜ਼ਰੂਰ ਹੇਠਾਂ ਲਿਆਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਤੂੰ ਆਪਣੇ ਹੋਰ ਸਾਰੇ ਘਿਣਾਉਣੇ ਕੰਮਾਂ ਵਿੱਚ ਅਸ਼ਲੀਲਤਾ ਨਹੀਂ ਜੋੜੀ?