ਹਿਜ਼ਕੀਏਲ 16

ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ, ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦਾ ਹੋਵੇਗੀ ਅਤੇ ਮੈਂ ਉਹਨਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ, ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ ਹੈ।

Ezekiel 16:61 (UKJV) Then you shall remember your ways, and be ashamed, when you shall receive your sisters, yours elder and your younger: and I will give them unto you for daughters, but not by your covenant.

59“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਨਾਲ ਇਹੋ ਜਿਹਾ ਵਰਤਾਓ ਕਰਾਂਗਾ ਜਿਹੋ ਜਿਹੇ ਕੰਮ ਤੂੰ ਕੀਤੇ, ਇਸ ਲਈ ਕਿ ਤੂੰ ਨੇਮ ਦੇ ਤੋੜਨ ਵਿੱਚ ਸਹੁੰ ਨੂੰ ਤੁੱਛ ਸਮਝਿਆ।

60ਫਿਰ ਵੀ ਮੈਂ ਉਸ ਨੇਮ ਨੂੰ ਚੇਤੇ ਰੱਖਾਂਗਾ ਜੋ ਮੈਂ ਤੇਰੇ ਨਾਲ ਤੇਰੀ ਜਵਾਨੀ ਦੇ ਦਿਨਾਂ ਵਿੱਚ ਕੀਤਾ ਸੀ, ਅਤੇ ਮੈਂ ਤੇਰੇ ਨਾਲ ਇੱਕ ਸਦੀਵੀ ਨੇਮ ਕਾਇਮ ਕਰਾਂਗਾ।

61ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ, ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦਾ ਹੋਵੇਗੀ ਅਤੇ ਮੈਂ ਉਹਨਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ, ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ ਹੈ।

62ਇਸ ਲਈ ਮੈਂ ਤੇਰੇ ਨਾਲ ਆਪਣਾ ਨੇਮ ਕਾਇਮ ਕਰਾਂਗਾ, ਅਤੇ ਤੂੰ ਜਾਣੇਗੀ ਕਿ ਮੈਂ ਯਾਹਵੇਹ ਹਾਂ।

63ਫਿਰ, ਜਦੋਂ ਮੈਂ ਤੇਰੇ ਲਈ ਤੇਰੇ ਕੀਤੇ ਸਾਰੇ ਕੰਮਾਂ ਲਈ ਪ੍ਰਾਸਚਿਤ ਕਰਾਂਗਾ, ਤਾਂ ਤੂੰ ਚੇਤੇ ਕਰੇਗੀ ਅਤੇ ਸ਼ਰਮਿੰਦਾ ਹੋਵੋਗੇ ਅਤੇ ਆਪਣੀ ਬੇਇੱਜ਼ਤੀ ਦੇ ਕਾਰਨ ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.