ਹਿਜ਼ਕੀਏਲ 17

“ਇਸ ਬਾਗ਼ੀ ਲੋਕਾਂ ਨੂੰ ਆਖ, ‘ਕੀ ਤੁਸੀਂ ਨਹੀਂ ਜਾਣਦੇ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ?’ ਉਨ੍ਹਾਂ ਨੂੰ ਦੱਸੋ, ‘ਬਾਬੇਲ ਦਾ ਰਾਜਾ ਯੇਰੂਸ਼ਲੇਮ ਗਿਆ ਅਤੇ ਉਸ ਦੇ ਰਾਜੇ ਅਤੇ ਉਸ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਨਾਲ ਬਾਬੇਲ ਵਾਪਸ ਲੈ ਆਇਆ।

Ezekiel 17:12 (UKJV) Say now to the rebellious house, Know all of you not what these things mean? tell them, Behold, the king of Babylon has come to Jerusalem, and has taken the king thereof, and the princes thereof, and led them with him to Babylon;

10ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ?’ ”

11ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਕਿ

12“ਇਸ ਬਾਗ਼ੀ ਲੋਕਾਂ ਨੂੰ ਆਖ, ‘ਕੀ ਤੁਸੀਂ ਨਹੀਂ ਜਾਣਦੇ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ?’ ਉਨ੍ਹਾਂ ਨੂੰ ਦੱਸੋ, ‘ਬਾਬੇਲ ਦਾ ਰਾਜਾ ਯੇਰੂਸ਼ਲੇਮ ਗਿਆ ਅਤੇ ਉਸ ਦੇ ਰਾਜੇ ਅਤੇ ਉਸ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਨਾਲ ਬਾਬੇਲ ਵਾਪਸ ਲੈ ਆਇਆ।

13ਫਿਰ ਉਸ ਨੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਲਿਆ ਅਤੇ ਉਸ ਨਾਲ ਨੇਮ ਬੰਨ੍ਹਿਆ, ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,

14ਤਾਂ ਜੋ ਰਾਜ ਨੂੰ ਨੀਵਾਂ ਕਰ ਦਿੱਤਾ ਜਾਵੇ, ਜੋ ਮੁੜ ਕੇ ਉੱਠਣ ਤੋਂ ਅਸਮਰੱਥ ਰਹੇ, ਕੇਵਲ ਆਪਣੇ ਨੇਮ ਦੀ ਪਾਲਣਾ ਕਰਕੇ ਹੀ ਬਚਿਆ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.