ਹਿਜ਼ਕੀਏਲ 17

ਫਿਰ ਉਸ ਨੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਲਿਆ ਅਤੇ ਉਸ ਨਾਲ ਨੇਮ ਬੰਨ੍ਹਿਆ, ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,

Ezekiel 17:13 (UKJV) And has taken of the king's seed, and made a covenant with him, and has taken an oath of him: he has also taken the mighty of the land:

11ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਕਿ

12“ਇਸ ਬਾਗ਼ੀ ਲੋਕਾਂ ਨੂੰ ਆਖ, ‘ਕੀ ਤੁਸੀਂ ਨਹੀਂ ਜਾਣਦੇ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ?’ ਉਨ੍ਹਾਂ ਨੂੰ ਦੱਸੋ, ‘ਬਾਬੇਲ ਦਾ ਰਾਜਾ ਯੇਰੂਸ਼ਲੇਮ ਗਿਆ ਅਤੇ ਉਸ ਦੇ ਰਾਜੇ ਅਤੇ ਉਸ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਨਾਲ ਬਾਬੇਲ ਵਾਪਸ ਲੈ ਆਇਆ।

13ਫਿਰ ਉਸ ਨੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਲਿਆ ਅਤੇ ਉਸ ਨਾਲ ਨੇਮ ਬੰਨ੍ਹਿਆ, ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,

14ਤਾਂ ਜੋ ਰਾਜ ਨੂੰ ਨੀਵਾਂ ਕਰ ਦਿੱਤਾ ਜਾਵੇ, ਜੋ ਮੁੜ ਕੇ ਉੱਠਣ ਤੋਂ ਅਸਮਰੱਥ ਰਹੇ, ਕੇਵਲ ਆਪਣੇ ਨੇਮ ਦੀ ਪਾਲਣਾ ਕਰਕੇ ਹੀ ਬਚਿਆ ਰਹੇ।

15ਪਰ ਰਾਜੇ ਨੇ ਘੋੜੇ ਅਤੇ ਇੱਕ ਵੱਡੀ ਫੌਜ ਲੈਣ ਲਈ ਮਿਸਰ ਵਿੱਚ ਆਪਣੇ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਬਗਾਵਤ ਕੀਤੀ। ਕੀ ਉਹ ਕਾਮਯਾਬ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਜਾਵੇਗਾ? ਕੀ ਉਹ ਨੇਮ ਤੋੜੇਗਾ ਅਤੇ ਫਿਰ ਵੀ ਬਚ ਜਾਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.