ਹਿਜ਼ਕੀਏਲ 17

ਪਰ ਰਾਜੇ ਨੇ ਘੋੜੇ ਅਤੇ ਇੱਕ ਵੱਡੀ ਫੌਜ ਲੈਣ ਲਈ ਮਿਸਰ ਵਿੱਚ ਆਪਣੇ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਬਗਾਵਤ ਕੀਤੀ। ਕੀ ਉਹ ਕਾਮਯਾਬ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਜਾਵੇਗਾ? ਕੀ ਉਹ ਨੇਮ ਤੋੜੇਗਾ ਅਤੇ ਫਿਰ ਵੀ ਬਚ ਜਾਵੇਗਾ?

Ezekiel 17:15 (UKJV) But he rebelled against him in sending his ambassadors into Egypt, that they might give him horses and much people. Shall he prosper? shall he escape that does such things? or shall he break the covenant, and be delivered?

13ਫਿਰ ਉਸ ਨੇ ਸ਼ਾਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਲਿਆ ਅਤੇ ਉਸ ਨਾਲ ਨੇਮ ਬੰਨ੍ਹਿਆ, ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,

14ਤਾਂ ਜੋ ਰਾਜ ਨੂੰ ਨੀਵਾਂ ਕਰ ਦਿੱਤਾ ਜਾਵੇ, ਜੋ ਮੁੜ ਕੇ ਉੱਠਣ ਤੋਂ ਅਸਮਰੱਥ ਰਹੇ, ਕੇਵਲ ਆਪਣੇ ਨੇਮ ਦੀ ਪਾਲਣਾ ਕਰਕੇ ਹੀ ਬਚਿਆ ਰਹੇ।

15ਪਰ ਰਾਜੇ ਨੇ ਘੋੜੇ ਅਤੇ ਇੱਕ ਵੱਡੀ ਫੌਜ ਲੈਣ ਲਈ ਮਿਸਰ ਵਿੱਚ ਆਪਣੇ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਬਗਾਵਤ ਕੀਤੀ। ਕੀ ਉਹ ਕਾਮਯਾਬ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਜਾਵੇਗਾ? ਕੀ ਉਹ ਨੇਮ ਤੋੜੇਗਾ ਅਤੇ ਫਿਰ ਵੀ ਬਚ ਜਾਵੇਗਾ?

16“ ‘ਜਿਵੇਂ ਕਿ ਮੈਂ ਜਿਉਂਦਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਉਹ ਬਾਬੇਲ ਵਿੱਚ ਮਰ ਜਾਵੇਗਾ, ਉਸ ਰਾਜੇ ਦੇ ਦੇਸ਼ ਵਿੱਚ ਜਿਸ ਨੇ ਉਸ ਨੂੰ ਸਿੰਘਾਸਣ ਉੱਤੇ ਬਿਠਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਸਮਝਿਆ ਅਤੇ ਜਿਸ ਨੇਮ ਨੂੰ ਉਸ ਨੇ ਤੋੜਿਆ।

17ਨਾ ਫ਼ਿਰਾਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੇਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.