ਹਿਜ਼ਕੀਏਲ 17

ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਸ ਨੇ ਦਿਆਰ ਦੇ ਰੁੱਖ ਦੀ ਸਭ ਤੋਂ ਉੱਪਰਲੀ ਟਾਹਣੀ ਨੂੰ ਫੜ ਲਿਆ।

Ezekiel 17:3 (UKJV) And say, Thus says the Lord GOD; A great eagle with great wings, long pinions, full of feathers, which had divers colours, came unto Lebanon, and took the highest branch of the cedar:

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ।

3ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਸ ਨੇ ਦਿਆਰ ਦੇ ਰੁੱਖ ਦੀ ਸਭ ਤੋਂ ਉੱਪਰਲੀ ਟਾਹਣੀ ਨੂੰ ਫੜ ਲਿਆ।

4ਉਸ ਨੇ ਦਿਆਰ ਦੀ ਸਭ ਤੋਂ ਉੱਪਰਲੀ ਟਾਹਣੀ ਨੂੰ ਫੜ ਕੇ ਤੋੜ ਦਿੱਤਾ ਅਤੇ ਵਪਾਰੀਆਂ ਦੇ ਦੇਸ਼ ਵਿੱਚ ਲੈ ਗਿਆ, ਜਿੱਥੇ ਉਸ ਨੇ ਇਸ ਨੂੰ ਵਪਾਰੀਆਂ ਦੇ ਸ਼ਹਿਰ ਵਿੱਚ ਲਾਇਆ।’

5“ ‘ਉਸ ਨੇ ਜ਼ਮੀਨ ਦੇ ਬੀਜਾਂ ਵਿੱਚੋਂ ਇੱਕ ਬੀਜ ਲਿਆ ਅਤੇ ਇਸ ਨੂੰ ਉਪਜਾਊ ਮਿੱਟੀ ਵਿੱਚ ਬੀਜ ਦਿੱਤਾ। ਉਸ ਨੇ ਉਹ ਨੂੰ ਬਹੁਤੇ ਪਾਣੀ ਨਾਲ ਇੱਕ ਵੇਲ ਵਾਂਗ ਲਾਇਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.