ਹਿਜ਼ਕੀਏਲ 18

ਉਹ ਵਿਆਜ ਤੇ ਉਧਾਰ ਦਿੰਦਾ ਹੈ ਅਤੇ ਮੁਨਾਫਾ ਲੈਂਦਾ ਹੈ। ਕੀ ਅਜਿਹਾ ਆਦਮੀ ਜਿਉਂਦਾ ਰਹੇਗਾ? ਉਹ ਕਦੀ ਜਿਉਂਦਾ ਨਹੀਂ ਰਹੇਗਾ! ਕਿਉਂਕਿ ਉਸਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ, ਉਸਨੂੰ ਮਾਰਿਆ ਜਾਣਾ ਚਾਹੀਦਾ ਹੈ। ਉਸਦਾ ਖੂਨ ਉਸਦੇ ਆਪਣੇ ਸਿਰ ਉੱਤੇ ਹੋਵੇਗਾ।

Ezekiel 18:13 (UKJV) Has given forth upon interest, and has taken increase: shall he then live? he shall not live: he has done all these abominations; he shall surely die; his blood shall be upon him.

11(ਹਾਲਾਂਕਿ ਪਿਤਾ ਨੇ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ): “ਸਗੋਂ ਉਹ ਪਹਾੜਾਂ ਉੱਤੇ ਖਾਵੇ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ।

12ਉਹ ਗਰੀਬਾਂ ਅਤੇ ਲੋੜਵੰਦਾਂ ਉੱਤੇ ਜ਼ੁਲਮ ਕਰੇ। ਉਹ ਲੁੱਟ-ਖਸੁੱਟ ਕਰੇ। ਉਹ ਉਸ ਚੀਜ਼ ਨੂੰ ਵਾਪਸ ਨਹੀਂ ਕਰਦਾ ਜੋ ਉਸਨੇ ਗਿਰਵੀ ਰੱਖੀ ਹੈ। ਉਹ ਮੂਰਤੀਆਂ ਵੱਲ ਵੇਖਦਾ ਹੈ। ਉਹ ਘਿਣਾਉਣੇ ਕੰਮ ਕਰਦਾ ਹੈ।

13ਉਹ ਵਿਆਜ ਤੇ ਉਧਾਰ ਦਿੰਦਾ ਹੈ ਅਤੇ ਮੁਨਾਫਾ ਲੈਂਦਾ ਹੈ। ਕੀ ਅਜਿਹਾ ਆਦਮੀ ਜਿਉਂਦਾ ਰਹੇਗਾ? ਉਹ ਕਦੀ ਜਿਉਂਦਾ ਨਹੀਂ ਰਹੇਗਾ! ਕਿਉਂਕਿ ਉਸਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ, ਉਸਨੂੰ ਮਾਰਿਆ ਜਾਣਾ ਚਾਹੀਦਾ ਹੈ। ਉਸਦਾ ਖੂਨ ਉਸਦੇ ਆਪਣੇ ਸਿਰ ਉੱਤੇ ਹੋਵੇਗਾ।

14“ਪਰ ਫ਼ਰਜ਼ ਕਰੋ ਕਿ ਉਸ ਦੇ ਇੱਕ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਨੇ ਕੀਤੇ ਅਤੇ ਡਰ ਕੇ ਉਹ ਜਿਹੇ ਕੰਮ ਨਾ ਕਰੇ:

15“ਉਹ ਨਾ ਤਾਂ ਪਹਾੜੀ ਮੰਦਰਾਂ ਵਿੱਚ ਭੋਜਨ ਖਾਂਦਾ ਅਤੇ ਨਾ ਹੀ ਇਸਰਾਏਲ ਦੇ ਬੁੱਤਾਂ ਵੱਲ ਵੇਖਦਾ ਹੈ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਹੀਂ ਕਰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.