10“ਫ਼ਰਜ਼ ਕਰੋ ਕਿ ਉਸ ਦਾ ਇੱਕ ਲੁਟੇਰਾ ਪੁੱਤਰ ਹੈ, ਜੋ ਖੂਨ ਕਰੇ ਅਤੇ ਇਹਨਾਂ ਵਿੱਚੋਂ ਕੋਈ ਹੋਰ ਕੰਮ ਕਰੇ
11(ਹਾਲਾਂਕਿ ਪਿਤਾ ਨੇ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ): “ਸਗੋਂ ਉਹ ਪਹਾੜਾਂ ਉੱਤੇ ਖਾਵੇ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਕਰੇ।
12ਉਹ ਗਰੀਬਾਂ ਅਤੇ ਲੋੜਵੰਦਾਂ ਉੱਤੇ ਜ਼ੁਲਮ ਕਰੇ। ਉਹ ਲੁੱਟ-ਖਸੁੱਟ ਕਰੇ। ਉਹ ਉਸ ਚੀਜ਼ ਨੂੰ ਵਾਪਸ ਨਹੀਂ ਕਰਦਾ ਜੋ ਉਸਨੇ ਗਿਰਵੀ ਰੱਖੀ ਹੈ। ਉਹ ਮੂਰਤੀਆਂ ਵੱਲ ਵੇਖਦਾ ਹੈ। ਉਹ ਘਿਣਾਉਣੇ ਕੰਮ ਕਰਦਾ ਹੈ।
13ਉਹ ਵਿਆਜ ਤੇ ਉਧਾਰ ਦਿੰਦਾ ਹੈ ਅਤੇ ਮੁਨਾਫਾ ਲੈਂਦਾ ਹੈ। ਕੀ ਅਜਿਹਾ ਆਦਮੀ ਜਿਉਂਦਾ ਰਹੇਗਾ? ਉਹ ਕਦੀ ਜਿਉਂਦਾ ਨਹੀਂ ਰਹੇਗਾ! ਕਿਉਂਕਿ ਉਸਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ, ਉਸਨੂੰ ਮਾਰਿਆ ਜਾਣਾ ਚਾਹੀਦਾ ਹੈ। ਉਸਦਾ ਖੂਨ ਉਸਦੇ ਆਪਣੇ ਸਿਰ ਉੱਤੇ ਹੋਵੇਗਾ।
14“ਪਰ ਫ਼ਰਜ਼ ਕਰੋ ਕਿ ਉਸ ਦੇ ਇੱਕ ਪੁੱਤਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ, ਜਿਹੜੇ ਉਸ ਨੇ ਕੀਤੇ ਅਤੇ ਡਰ ਕੇ ਉਹ ਜਿਹੇ ਕੰਮ ਨਾ ਕਰੇ: