15“ਉਹ ਨਾ ਤਾਂ ਪਹਾੜੀ ਮੰਦਰਾਂ ਵਿੱਚ ਭੋਜਨ ਖਾਂਦਾ ਅਤੇ ਨਾ ਹੀ ਇਸਰਾਏਲ ਦੇ ਬੁੱਤਾਂ ਵੱਲ ਵੇਖਦਾ ਹੈ। ਉਹ ਆਪਣੇ ਗੁਆਂਢੀ ਦੀ ਪਤਨੀ ਨੂੰ ਭ੍ਰਿਸ਼ਟ ਨਹੀਂ ਕਰਦਾ।
16ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ ਅਤੇ ਨਾ ਹੀ ਕਿਸੇ ਚੀਜ਼ ਗਿਰਵੀ ਰੱਖਦਾ ਹੈ। ਉਹ ਲੁੱਟ-ਖਸੁੱਟ ਨਹੀਂ ਕਰਦਾ ਸਗੋਂ ਭੁੱਖਿਆ ਨੂੰ ਭੋਜਨ ਦਿੰਦਾ ਹੈ ਅਤੇ ਨੰਗੇ ਲੋਕਾਂ ਨੂੰ ਕੱਪੜੇ ਦਿੰਦਾ ਹੈ।
17ਉਹ ਗਰੀਬਾਂ ਨਾਲ ਦੁਰਵਿਹਾਰ ਕਰਨ ਤੋਂ ਆਪਣਾ ਹੱਥ ਰੋਕਦਾ ਹੈ ਅਤੇ ਉਹਨਾਂ ਤੋਂ ਕੋਈ ਵਿਆਜ ਜਾਂ ਲਾਭ ਨਹੀਂ ਲੈਂਦਾ। ਉਹ ਮੇਰੇ ਕਾਨੂੰਨਾਂ ਨੂੰ ਮੰਨਦਾ ਹੈ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਹੈ। ਉਹ ਆਪਣੇ ਪਿਤਾ ਦੇ ਪਾਪ ਲਈ ਨਹੀਂ ਮਰੇਗਾ; ਉਹ ਜ਼ਰੂਰ ਜਿਉਂਦਾ ਰਹੇਗਾ।
18ਪਰ ਉਸਦਾ ਪਿਤਾ ਉਸਦੇ ਆਪਣੇ ਪਾਪ ਲਈ ਮਰ ਜਾਵੇਗਾ, ਕਿਉਂਕਿ ਉਸਨੇ ਬਿਨ੍ਹਾਂ ਤਰਸ ਤੋਂ ਜ਼ੁਲਮ ਕੀਤੇ, ਆਪਣੇ ਭਰਾ ਨੂੰ ਲੁੱਟਿਆ ਅਤੇ ਉਸਦੇ ਲੋਕਾਂ ਵਿੱਚ ਗਲਤ ਕੰਮ ਕੀਤਾ।
19“ਫਿਰ ਵੀ ਤੁਸੀਂ ਪੁੱਛਦੇ ਹੋ, ‘ਪੁੱਤਰ ਆਪਣੇ ਪਿਤਾ ਦੇ ਦੋਸ਼ਾਂ ਦਾ ਭਾਗੀਦਾਰ ਕਿਉਂ ਨਹੀਂ ਹੁੰਦਾ?’ ਕਿਉਂਕਿ ਪੁੱਤਰ ਨੇ ਉਹੀ ਕੀਤਾ ਹੈ ਜੋ ਸਹੀ ਅਤੇ ਚੰਗਾ ਹੈ ਅਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਿਹਾ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।