ਹਿਜ਼ਕੀਏਲ 18

“ਪਰ ਜੇਕਰ ਕੋਈ ਧਰਮੀ ਵਿਅਕਤੀ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਪਾਪ ਕਰੇ ਅਤੇ ਉਹੀ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਵਿਅਕਤੀ ਕਰਦਾ ਹੈ, ਤਾਂ ਕੀ ਉਹ ਜੀਵੇਗਾ? ਕੋਈ ਵੀ ਧਰਮੀ ਕੰਮ ਜੋ ਉਸ ਵਿਅਕਤੀ ਨੇ ਕੀਤਾ ਹੈ ਯਾਦ ਨਹੀਂ ਕੀਤਾ ਜਾਵੇਗਾ। ਬੇਵਫ਼ਾਈ ਦੇ ਕਾਰਨ ਉਹ ਦੋਸ਼ੀ ਹਨ ਅਤੇ ਉਹਨਾਂ ਦੇ ਪਾਪਾਂ ਦੇ ਕਾਰਨ ਉਹ ਮਰ ਜਾਣਗੇ।

Ezekiel 18:24 (UKJV) But when the righteous turns away from his righteousness, and commits iniquity, and does according to all the abominations that the wicked man does, shall he live? All his righteousness that he has done shall not be mentioned: in his trespass that he has trespassed, and in his sin that he has sinned, in them shall he die.

22ਉਹਨਾਂ ਵੱਲੋਂ ਕੀਤੇ ਗਏ ਅਪਰਾਧਾਂ ਵਿੱਚੋਂ ਕਿਸੇ ਨੂੰ ਵੀ ਯਾਦ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕੀਤੇ ਧਰਮੀ ਕੰਮਾਂ ਦੇ ਕਾਰਨ, ਉਹ ਜਿਉਂਦੇ ਰਹਿਣਗੇ।

23ਕੀ ਮੈਂ ਦੁਸ਼ਟਾਂ ਦੀ ਮੌਤ ਦਾ ਅਨੰਦ ਲੈਂਦਾ ਹਾਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ?

24“ਪਰ ਜੇਕਰ ਕੋਈ ਧਰਮੀ ਵਿਅਕਤੀ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਪਾਪ ਕਰੇ ਅਤੇ ਉਹੀ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਵਿਅਕਤੀ ਕਰਦਾ ਹੈ, ਤਾਂ ਕੀ ਉਹ ਜੀਵੇਗਾ? ਕੋਈ ਵੀ ਧਰਮੀ ਕੰਮ ਜੋ ਉਸ ਵਿਅਕਤੀ ਨੇ ਕੀਤਾ ਹੈ ਯਾਦ ਨਹੀਂ ਕੀਤਾ ਜਾਵੇਗਾ। ਬੇਵਫ਼ਾਈ ਦੇ ਕਾਰਨ ਉਹ ਦੋਸ਼ੀ ਹਨ ਅਤੇ ਉਹਨਾਂ ਦੇ ਪਾਪਾਂ ਦੇ ਕਾਰਨ ਉਹ ਮਰ ਜਾਣਗੇ।

25“ਫਿਰ ਵੀ ਤੁਸੀਂ ਕਹਿੰਦੇ ਹੋ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਸੁਣੋ, ਹੇ ਇਸਰਾਏਲੀਓ, ਕੀ ਮੇਰਾ ਰਾਹ ਬੇਇਨਸਾਫ਼ੀ ਹੈ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਦੇ ਨਹੀਂ ਹਨ?

26ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਹ ਇਸਦੇ ਲਈ ਮਰ ਜਾਣਗੇ; ਕਿਉਂਕਿ ਉਹਨਾਂ ਨੇ ਪਾਪ ਕੀਤਾ ਅਤੇ ਉਹ ਇਸਦੇ ਕਾਰਨ ਮਰ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.