23ਕੀ ਮੈਂ ਦੁਸ਼ਟਾਂ ਦੀ ਮੌਤ ਦਾ ਅਨੰਦ ਲੈਂਦਾ ਹਾਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਕੀ ਇਸ ਵਿੱਚ ਨਹੀਂ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ?
24“ਪਰ ਜੇਕਰ ਕੋਈ ਧਰਮੀ ਵਿਅਕਤੀ ਆਪਣੀ ਧਾਰਮਿਕਤਾ ਤੋਂ ਮੁੜੇ ਅਤੇ ਪਾਪ ਕਰੇ ਅਤੇ ਉਹੀ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਵਿਅਕਤੀ ਕਰਦਾ ਹੈ, ਤਾਂ ਕੀ ਉਹ ਜੀਵੇਗਾ? ਕੋਈ ਵੀ ਧਰਮੀ ਕੰਮ ਜੋ ਉਸ ਵਿਅਕਤੀ ਨੇ ਕੀਤਾ ਹੈ ਯਾਦ ਨਹੀਂ ਕੀਤਾ ਜਾਵੇਗਾ। ਬੇਵਫ਼ਾਈ ਦੇ ਕਾਰਨ ਉਹ ਦੋਸ਼ੀ ਹਨ ਅਤੇ ਉਹਨਾਂ ਦੇ ਪਾਪਾਂ ਦੇ ਕਾਰਨ ਉਹ ਮਰ ਜਾਣਗੇ।
25“ਫਿਰ ਵੀ ਤੁਸੀਂ ਕਹਿੰਦੇ ਹੋ, ‘ਯਾਹਵੇਹ ਦਾ ਰਾਹ ਧਰਮੀ ਨਹੀਂ ਹੈ।’ ਸੁਣੋ, ਹੇ ਇਸਰਾਏਲੀਓ, ਕੀ ਮੇਰਾ ਰਾਹ ਬੇਇਨਸਾਫ਼ੀ ਹੈ? ਕੀ ਇਹ ਤੁਹਾਡੇ ਰਾਹ ਬੇਇਨਸਾਫ਼ੀ ਦੇ ਨਹੀਂ ਹਨ?
26ਜੇਕਰ ਕੋਈ ਧਰਮੀ ਮਨੁੱਖ ਆਪਣੀ ਧਾਰਮਿਕਤਾ ਤੋਂ ਮੁੜਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਹ ਇਸਦੇ ਲਈ ਮਰ ਜਾਣਗੇ; ਕਿਉਂਕਿ ਉਹਨਾਂ ਨੇ ਪਾਪ ਕੀਤਾ ਅਤੇ ਉਹ ਇਸਦੇ ਕਾਰਨ ਮਰ ਜਾਣਗੇ।
27ਪਰ ਜੇ ਕੋਈ ਦੁਸ਼ਟ ਵਿਅਕਤੀ ਉਸ ਦੁਸ਼ਟਤਾ ਤੋਂ ਹਟ ਜਾਂਦਾ ਹੈ ਜੋ ਉਸਨੇ ਕੀਤੀ ਹੈ ਅਤੇ ਉਹੀ ਕਰਦਾ ਹੈ ਜੋ ਸਹੀ ਅਤੇ ਧਰਮ ਹੈ, ਤਾਂ ਉਹ ਆਪਣੀ ਜਾਨ ਬਚਾ ਲਵੇਗਾ।