ਹਿਜ਼ਕੀਏਲ 2

ਉਸ ਨੇ ਕਿਹਾ, “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਕੋਲ, ਇੱਕ ਬਾਗ਼ੀ ਕੌਮ ਕੋਲ ਭੇਜ ਰਿਹਾ ਹਾਂ ਜਿਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ; ਉਹ ਅਤੇ ਉਹਨਾਂ ਦੇ ਪੁਰਖੇ ਅੱਜ ਤੱਕ ਮੇਰੇ ਵਿਰੁੱਧ ਬਗਾਵਤ ਕਰਦੇ ਰਹੇ ਹਨ।

Ezekiel 2:3 (UKJV) And he said unto me, Son of man, I send you to the children of Israel, to a rebellious nation that has rebelled against me: they and their fathers have transgressed against me, even unto this very day.

1ਉਸ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਆਪਣੇ ਪੈਰਾਂ ਉੱਤੇ ਖਲੋ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ।”

2ਜਦੋਂ ਉਹ ਬੋਲਿਆਂ ਤਾਂ ਆਤਮਾ ਮੇਰੇ ਅੰਦਰ ਆਇਆ ਅਤੇ ਮੈਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ ਤਦ ਮੈਂ ਉਸ ਦੀ ਸੁਣੀ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ।

3ਉਸ ਨੇ ਕਿਹਾ, “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਕੋਲ, ਇੱਕ ਬਾਗ਼ੀ ਕੌਮ ਕੋਲ ਭੇਜ ਰਿਹਾ ਹਾਂ ਜਿਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ; ਉਹ ਅਤੇ ਉਹਨਾਂ ਦੇ ਪੁਰਖੇ ਅੱਜ ਤੱਕ ਮੇਰੇ ਵਿਰੁੱਧ ਬਗਾਵਤ ਕਰਦੇ ਰਹੇ ਹਨ।

4ਜਿਨ੍ਹਾਂ ਲੋਕਾਂ ਕੋਲ ਮੈਂ ਤੁਹਾਨੂੰ ਭੇਜ ਰਿਹਾ ਹਾਂ ਉਹ ਜ਼ਿੱਦੀ ਅਤੇ ਪੱਥਰ ਦਿਲ ਹਨ। ਉਹਨਾਂ ਨੂੰ ਆਖੋ, ‘ਪ੍ਰਭੂ ਯਾਹਵੇਹ ਇਹੀ ਆਖਦਾ ਹੈ।’

5ਭਾਵੇਂ ਉਹ ਸੁਣਨ ਜਾਂ ਨਾ ਸੁਣਨ ਕਿਉਂ ਜੋ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਪਰਗਟ ਹੋਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.