1ਸੱਤਵੇਂ ਸਾਲ, ਪੰਜਵੇਂ ਮਹੀਨੇ ਦੇ ਦਸਵੇਂ ਦਿਨ, ਇਸਰਾਏਲ ਦੇ ਕੁਝ ਬਜ਼ੁਰਗ ਯਾਹਵੇਹ ਤੋਂ ਕੁਝ ਪੁੱਛਣ ਲਈ ਆਏ ਅਤੇ ਉਹ ਮੇਰੇ ਸਾਮ੍ਹਣੇ ਬੈਠ ਗਏ।
2ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
3“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੀ ਤੁਸੀਂ ਮੇਰੇ ਕੋਲੋ ਪੁੱਛਣ ਲਈ ਆਏ ਹੋ? ਜਿਵੇਂ ਕਿ ਮੈਂ ਜਿਉਂਦਾ ਹਾਂ, ਮੈਂ ਤੁਹਾਨੂੰ ਮੇਰੇ ਬਾਰੇ ਪੁੱਛਣ ਨਹੀਂ ਦਿਆਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’
4“ਕੀ ਤੂੰ ਉਹਨਾਂ ਦਾ ਨਿਰਣਾ ਕਰੇਗਾ? ਕੀ ਤੂੰ ਉਹਨਾਂ ਦਾ ਨਿਆਂ ਕਰੇਗਾ, ਮਨੁੱਖ ਦੇ ਪੁੱਤਰ? ਉਹਨਾਂ ਦੇ ਪੁਰਖਿਆਂ ਦੇ ਘਿਣਾਉਣੇ ਕੰਮਾਂ ਦੇ ਬਾਰੇ ਉਹਨਾਂ ਨੂੰ ਦੱਸ।