ਹਿਜ਼ਕੀਏਲ 20

ਸੱਤਵੇਂ ਸਾਲ, ਪੰਜਵੇਂ ਮਹੀਨੇ ਦੇ ਦਸਵੇਂ ਦਿਨ, ਇਸਰਾਏਲ ਦੇ ਕੁਝ ਬਜ਼ੁਰਗ ਯਾਹਵੇਹ ਤੋਂ ਕੁਝ ਪੁੱਛਣ ਲਈ ਆਏ ਅਤੇ ਉਹ ਮੇਰੇ ਸਾਮ੍ਹਣੇ ਬੈਠ ਗਏ।

Ezekiel 20:1 (UKJV) And it came to pass in the seventh year, in the fifth month, the tenth day of the month, that certain of the elders of Israel came to enquire of the LORD, and sat before me.

1ਸੱਤਵੇਂ ਸਾਲ, ਪੰਜਵੇਂ ਮਹੀਨੇ ਦੇ ਦਸਵੇਂ ਦਿਨ, ਇਸਰਾਏਲ ਦੇ ਕੁਝ ਬਜ਼ੁਰਗ ਯਾਹਵੇਹ ਤੋਂ ਕੁਝ ਪੁੱਛਣ ਲਈ ਆਏ ਅਤੇ ਉਹ ਮੇਰੇ ਸਾਮ੍ਹਣੇ ਬੈਠ ਗਏ।

2ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

3“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੀ ਤੁਸੀਂ ਮੇਰੇ ਕੋਲੋ ਪੁੱਛਣ ਲਈ ਆਏ ਹੋ? ਜਿਵੇਂ ਕਿ ਮੈਂ ਜਿਉਂਦਾ ਹਾਂ, ਮੈਂ ਤੁਹਾਨੂੰ ਮੇਰੇ ਬਾਰੇ ਪੁੱਛਣ ਨਹੀਂ ਦਿਆਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.