1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਆਪਣਾ ਮੂੰਹ ਯੇਰੂਸ਼ਲੇਮ ਦੇ ਵਿਰੁੱਧ ਰੱਖ ਅਤੇ ਪਵਿੱਤਰ ਅਸਥਾਨ ਦੇ ਵਿਰੁੱਧ ਪ੍ਰਚਾਰ ਕਰ। ਇਸਰਾਏਲ ਦੀ ਧਰਤੀ ਦੇ ਵਿਰੁੱਧ ਭਵਿੱਖਬਾਣੀ ਕਰ
3ਅਤੇ ਉਸ ਨੂੰ ਆਖ: ‘ਯਾਹਵੇਹ ਇਹ ਆਖਦਾ ਹੈ: ਹੇ ਇਸਰਾਏਲ ਮੈਂ ਤੁਹਾਡੇ ਵਿਰੁੱਧ ਹਾਂ। ਮੈਂ ਆਪਣੀ ਤਲਵਾਰ ਮਿਆਨ ਤੋਂ ਕੱਢ ਦਿਆਂਗਾ ਅਤੇ ਤੁਹਾਡੇ ਵਿੱਚੋਂ ਧਰਮੀ ਅਤੇ ਦੁਸ਼ਟ ਦੋਹਾਂ ਨੂੰ ਕੱਟ ਦਿਆਂਗਾ।