ਹਿਜ਼ਕੀਏਲ 22

ਤੁਹਾਡੇ ਵਿੱਚ ਉਹ ਲੋਕ ਹਨ ਜੋ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦੇ ਹਨ; ਤੇਰੇ ਵਿੱਚ ਉਹ ਲੋਕ ਹਨ ਜੋ ਔਰਤਾਂ ਦੀ ਉਹਨਾਂ ਦੇ ਮਾਹਵਾਰੀ ਦੇ ਦੌਰਾਨ ਸਰੀਰਕ ਸੰਬੰਧ ਬਣਾਉਂਦੇ ਹਨ, ਅਤੇ ਜਦੋਂ ਉਹ ਰਸਮੀ ਤੌਰ ਤੇ ਅਸ਼ੁੱਧ ਹੁੰਦੀਆਂ ਹਨ।

Ezekiel 22:10 (UKJV) In you have they discovered their fathers' nakedness: in you have they humbled her that was set apart for pollution.

8ਤੁਸੀਂ ਮੇਰੀਆਂ ਪਵਿੱਤਰ ਵਸਤੂਆਂ ਨੂੰ ਤੁੱਛ ਜਾਣਿਆ ਹੈ ਅਤੇ ਮੇਰੇ ਸਬਤਾਂ ਦੀ ਬੇਅਦਬੀ ਕੀਤੀ ਹੈ।

9ਤੇਰੇ ਵਿੱਚ ਨਿੰਦਾ ਕਰਨ ਵਾਲੇ ਲੋਕ ਹਨ ਜੋ ਲਹੂ ਵਹਾਉਣ ਉੱਤੇ ਤੁਲੇ ਹੋਏ ਹਨ। ਤੇਰੇ ਵਿੱਚ ਉਹ ਹਨ ਜੋ ਪਹਾੜੀ ਅਸਥਾਨਾਂ ਤੇ ਖਾਂਦੇ ਹਨ ਅਤੇ ਗੰਦੀਆਂ ਹਰਕਤਾਂ ਕਰਦੇ ਹਨ।

10ਤੁਹਾਡੇ ਵਿੱਚ ਉਹ ਲੋਕ ਹਨ ਜੋ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦੇ ਹਨ; ਤੇਰੇ ਵਿੱਚ ਉਹ ਲੋਕ ਹਨ ਜੋ ਔਰਤਾਂ ਦੀ ਉਹਨਾਂ ਦੇ ਮਾਹਵਾਰੀ ਦੇ ਦੌਰਾਨ ਸਰੀਰਕ ਸੰਬੰਧ ਬਣਾਉਂਦੇ ਹਨ, ਅਤੇ ਜਦੋਂ ਉਹ ਰਸਮੀ ਤੌਰ ਤੇ ਅਸ਼ੁੱਧ ਹੁੰਦੀਆਂ ਹਨ।

11ਤੁਹਾਡੇ ਵਿੱਚ ਇੱਕ ਆਦਮੀ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਅਪਰਾਧ ਕਰਦਾ ਹੈ, ਦੂਜਾ ਆਪਣੀ ਨੂੰਹ ਨੂੰ ਬੇਇੱਜ਼ਤ ਕਰਦਾ ਹੈ, ਅਤੇ ਦੂਜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਦੀ ਉਲੰਘਣਾ ਕਰਦਾ ਹੈ।

12ਤੇਰੇ ਵਿੱਚ ਉਹ ਲੋਕ ਹਨ ਜੋ ਖੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ; ਤੁਸੀਂ ਵਿਆਜ ਲੈਂਦੇ ਹੋ ਅਤੇ ਗਰੀਬਾਂ ਤੋਂ ਲਾਭ ਕਮਾਉਂਦੇ ਹੋ। ਤੁਸੀਂ ਆਪਣੇ ਗੁਆਂਢੀਆਂ ਤੋਂ ਨਾਜਾਇਜ਼ ਲਾਭ ਉਠਾਉਂਦੇ ਹੋ ਅਤੇ ਤੁਸੀਂ ਮੈਨੂੰ ਭੁੱਲ ਗਏ ਹੋ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.