ਹਿਜ਼ਕੀਏਲ 22

ਤੁਹਾਡੇ ਵਿੱਚ ਇੱਕ ਆਦਮੀ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਅਪਰਾਧ ਕਰਦਾ ਹੈ, ਦੂਜਾ ਆਪਣੀ ਨੂੰਹ ਨੂੰ ਬੇਇੱਜ਼ਤ ਕਰਦਾ ਹੈ, ਅਤੇ ਦੂਜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਦੀ ਉਲੰਘਣਾ ਕਰਦਾ ਹੈ।

Ezekiel 22:11 (UKJV) And one has committed abomination with his neighbour's wife; and another has lewdly defiled his daughter in law; and another in you has humbled his sister, his father's daughter.

9ਤੇਰੇ ਵਿੱਚ ਨਿੰਦਾ ਕਰਨ ਵਾਲੇ ਲੋਕ ਹਨ ਜੋ ਲਹੂ ਵਹਾਉਣ ਉੱਤੇ ਤੁਲੇ ਹੋਏ ਹਨ। ਤੇਰੇ ਵਿੱਚ ਉਹ ਹਨ ਜੋ ਪਹਾੜੀ ਅਸਥਾਨਾਂ ਤੇ ਖਾਂਦੇ ਹਨ ਅਤੇ ਗੰਦੀਆਂ ਹਰਕਤਾਂ ਕਰਦੇ ਹਨ।

10ਤੁਹਾਡੇ ਵਿੱਚ ਉਹ ਲੋਕ ਹਨ ਜੋ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦੇ ਹਨ; ਤੇਰੇ ਵਿੱਚ ਉਹ ਲੋਕ ਹਨ ਜੋ ਔਰਤਾਂ ਦੀ ਉਹਨਾਂ ਦੇ ਮਾਹਵਾਰੀ ਦੇ ਦੌਰਾਨ ਸਰੀਰਕ ਸੰਬੰਧ ਬਣਾਉਂਦੇ ਹਨ, ਅਤੇ ਜਦੋਂ ਉਹ ਰਸਮੀ ਤੌਰ ਤੇ ਅਸ਼ੁੱਧ ਹੁੰਦੀਆਂ ਹਨ।

11ਤੁਹਾਡੇ ਵਿੱਚ ਇੱਕ ਆਦਮੀ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਅਪਰਾਧ ਕਰਦਾ ਹੈ, ਦੂਜਾ ਆਪਣੀ ਨੂੰਹ ਨੂੰ ਬੇਇੱਜ਼ਤ ਕਰਦਾ ਹੈ, ਅਤੇ ਦੂਜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਦੀ ਉਲੰਘਣਾ ਕਰਦਾ ਹੈ।

12ਤੇਰੇ ਵਿੱਚ ਉਹ ਲੋਕ ਹਨ ਜੋ ਖੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ; ਤੁਸੀਂ ਵਿਆਜ ਲੈਂਦੇ ਹੋ ਅਤੇ ਗਰੀਬਾਂ ਤੋਂ ਲਾਭ ਕਮਾਉਂਦੇ ਹੋ। ਤੁਸੀਂ ਆਪਣੇ ਗੁਆਂਢੀਆਂ ਤੋਂ ਨਾਜਾਇਜ਼ ਲਾਭ ਉਠਾਉਂਦੇ ਹੋ ਅਤੇ ਤੁਸੀਂ ਮੈਨੂੰ ਭੁੱਲ ਗਏ ਹੋ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

13“ ‘ਮੈਂ ਤੁਹਾਡੇ ਦੁਆਰਾ ਕੀਤੇ ਗਏ ਬੇਇਨਸਾਫ਼ੀ ਦੇ ਲਾਭ ਅਤੇ ਤੁਹਾਡੇ ਵਿਚਕਾਰ ਤੁਹਾਡੇ ਦੁਆਰਾ ਵਹਾਏ ਗਏ ਖੂਨ ਤੇ ਜ਼ਰੂਰ ਆਪਣੇ ਹੱਥ ਇਕੱਠੇ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.