12ਤੇਰੇ ਵਿੱਚ ਉਹ ਲੋਕ ਹਨ ਜੋ ਖੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ; ਤੁਸੀਂ ਵਿਆਜ ਲੈਂਦੇ ਹੋ ਅਤੇ ਗਰੀਬਾਂ ਤੋਂ ਲਾਭ ਕਮਾਉਂਦੇ ਹੋ। ਤੁਸੀਂ ਆਪਣੇ ਗੁਆਂਢੀਆਂ ਤੋਂ ਨਾਜਾਇਜ਼ ਲਾਭ ਉਠਾਉਂਦੇ ਹੋ ਅਤੇ ਤੁਸੀਂ ਮੈਨੂੰ ਭੁੱਲ ਗਏ ਹੋ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
13“ ‘ਮੈਂ ਤੁਹਾਡੇ ਦੁਆਰਾ ਕੀਤੇ ਗਏ ਬੇਇਨਸਾਫ਼ੀ ਦੇ ਲਾਭ ਅਤੇ ਤੁਹਾਡੇ ਵਿਚਕਾਰ ਤੁਹਾਡੇ ਦੁਆਰਾ ਵਹਾਏ ਗਏ ਖੂਨ ਤੇ ਜ਼ਰੂਰ ਆਪਣੇ ਹੱਥ ਇਕੱਠੇ ਕਰਾਂਗਾ।
14ਕੀ ਤੇਰੀ ਹਿੰਮਤ ਰਹੇਗੀ ਜਾਂ ਤੇਰੇ ਹੱਥ ਵਿੱਚ ਬਲ ਹੋਵੇਗਾ ਜਦੋਂ ਮੈਂ ਤੇਰਾ ਨਿਆਂ ਕਰਾਂਗਾ? ਮੈਂ ਯਾਹਵੇਹ ਬੋਲਦਾ ਹਾਂ, ਅਤੇ ਮੈਂ ਇਹ ਕਰਾਂਗਾ।
15ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। ਅਤੇ ਮੈਂ ਤੁਹਾਡੀ ਗੰਦਗੀ ਨੂੰ ਖਤਮ ਕਰ ਦਿਆਂਗਾ।
16ਜਦੋਂ ਤੁਸੀਂ ਕੌਮਾਂ ਦੀਆਂ ਨਜ਼ਰਾਂ ਵਿੱਚ ਭ੍ਰਿਸ਼ਟ ਹੋ ਜਾਵੋਂਗੇ ਤਾਂ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ ”