ਹਿਜ਼ਕੀਏਲ 22

ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। ਅਤੇ ਮੈਂ ਤੁਹਾਡੀ ਗੰਦਗੀ ਨੂੰ ਖਤਮ ਕਰ ਦਿਆਂਗਾ।

Ezekiel 22:15 (UKJV) And I will scatter you among the heathen, and disperse you in the countries, and will consume your filthiness out of you.

13“ ‘ਮੈਂ ਤੁਹਾਡੇ ਦੁਆਰਾ ਕੀਤੇ ਗਏ ਬੇਇਨਸਾਫ਼ੀ ਦੇ ਲਾਭ ਅਤੇ ਤੁਹਾਡੇ ਵਿਚਕਾਰ ਤੁਹਾਡੇ ਦੁਆਰਾ ਵਹਾਏ ਗਏ ਖੂਨ ਤੇ ਜ਼ਰੂਰ ਆਪਣੇ ਹੱਥ ਇਕੱਠੇ ਕਰਾਂਗਾ।

14ਕੀ ਤੇਰੀ ਹਿੰਮਤ ਰਹੇਗੀ ਜਾਂ ਤੇਰੇ ਹੱਥ ਵਿੱਚ ਬਲ ਹੋਵੇਗਾ ਜਦੋਂ ਮੈਂ ਤੇਰਾ ਨਿਆਂ ਕਰਾਂਗਾ? ਮੈਂ ਯਾਹਵੇਹ ਬੋਲਦਾ ਹਾਂ, ਅਤੇ ਮੈਂ ਇਹ ਕਰਾਂਗਾ।

15ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। ਅਤੇ ਮੈਂ ਤੁਹਾਡੀ ਗੰਦਗੀ ਨੂੰ ਖਤਮ ਕਰ ਦਿਆਂਗਾ।

16ਜਦੋਂ ਤੁਸੀਂ ਕੌਮਾਂ ਦੀਆਂ ਨਜ਼ਰਾਂ ਵਿੱਚ ਭ੍ਰਿਸ਼ਟ ਹੋ ਜਾਵੋਂਗੇ ਤਾਂ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ ”

17ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.