ਹਿਜ਼ਕੀਏਲ 22

ਉਸਦੇ ਨਬੀ ਝੂਠੇ ਦਰਸ਼ਨਾਂ ਅਤੇ ਝੂਠੇ ਭਵਿੱਖਬਾਣੀਆਂ ਦੁਆਰਾ ਉਹਨਾਂ ਲਈ ਇਹਨਾਂ ਕੰਮਾਂ ਨੂੰ ਚਿੱਟਾ ਕਰਦੇ ਹਨ। ਉਹ ਕਹਿੰਦੇ ਹਨ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ’ ਜਦੋਂ ਯਾਹਵੇਹ ਨਹੀਂ ਬੋਲਿਆ ਹੈ।

Ezekiel 22:28 (UKJV) And her prophets have daubed them with plaster, seeing vanity, and divining lies unto them, saying, Thus says the Lord GOD, when the LORD has not spoken.

26ਉਸ ਦੇ ਜਾਜਕਾਂ ਮੇਰੀ ਬਿਵਸਥਾ ਦੀ ਉਲੰਘਣਾ ਕੀਤੀ; ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਅਪਵਿੱਤਰ ਕਰਦੇ ਹਨ। ਉਹ ਪਵਿੱਤਰ ਅਤੇ ਆਮ ਵਿੱਚ ਫ਼ਰਕ ਨਹੀਂ ਕਰਦੇ; ਉਹ ਸਿਖਾਉਂਦੇ ਹਨ ਕਿ ਅਸ਼ੁੱਧ ਅਤੇ ਸ਼ੁੱਧ ਵਿੱਚ ਕੋਈ ਅੰਤਰ ਨਹੀਂ ਹੈ; ਅਤੇ ਉਹਨਾਂ ਨੇ ਮੇਰੇ ਸਬਤ ਦੀ ਪਾਲਣਾ ਕਰਨ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ, ਇਸ ਲਈ ਮੈਂ ਉਹਨਾਂ ਵਿੱਚ ਅਪਵਿੱਤਰ ਹੋ ਗਿਆ ਹਾਂ।

27ਉਸ ਦੇ ਅੰਦਰ ਉਸ ਦੇ ਅਧਿਕਾਰੀ ਆਪਣੇ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜਾਂ ਵਾਂਗ ਹਨ; ਉਹ ਖ਼ੂਨ ਵਹਾਉਂਦੇ ਹਨ ਅਤੇ ਨਾਜਾਇਜ਼ ਲਾਭ ਲੈਣ ਲਈ ਲੋਕਾਂ ਨੂੰ ਮਾਰਦੇ ਹਨ।

28ਉਸਦੇ ਨਬੀ ਝੂਠੇ ਦਰਸ਼ਨਾਂ ਅਤੇ ਝੂਠੇ ਭਵਿੱਖਬਾਣੀਆਂ ਦੁਆਰਾ ਉਹਨਾਂ ਲਈ ਇਹਨਾਂ ਕੰਮਾਂ ਨੂੰ ਚਿੱਟਾ ਕਰਦੇ ਹਨ। ਉਹ ਕਹਿੰਦੇ ਹਨ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ’ ਜਦੋਂ ਯਾਹਵੇਹ ਨਹੀਂ ਬੋਲਿਆ ਹੈ।

29ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟ-ਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ।

30“ਮੈਂ ਉਹਨਾਂ ਵਿੱਚੋਂ ਕਿਸੇ ਨੂੰ ਲੱਭਿਆ ਜੋ ਕੰਧ ਨੂੰ ਬਣਾਵੇ ਅਤੇ ਜ਼ਮੀਨ ਦੀ ਤਰਫ਼ੋਂ ਮੇਰੇ ਸਾਹਮਣੇ ਖਲੋਵੇ ਤਾਂ ਜੋ ਮੈਨੂੰ ਇਸ ਨੂੰ ਤਬਾਹ ਨਾ ਕਰਨਾ ਪਵੇ, ਪਰ ਮੈਨੂੰ ਕੋਈ ਨਹੀਂ ਮਿਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.