ਹਿਜ਼ਕੀਏਲ 22

ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟ-ਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ।

Ezekiel 22:29 (UKJV) The people of the land have used oppression, and exercised robbery, and have vexed the poor and needy: yea, they have oppressed the stranger wrongfully.

27ਉਸ ਦੇ ਅੰਦਰ ਉਸ ਦੇ ਅਧਿਕਾਰੀ ਆਪਣੇ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜਾਂ ਵਾਂਗ ਹਨ; ਉਹ ਖ਼ੂਨ ਵਹਾਉਂਦੇ ਹਨ ਅਤੇ ਨਾਜਾਇਜ਼ ਲਾਭ ਲੈਣ ਲਈ ਲੋਕਾਂ ਨੂੰ ਮਾਰਦੇ ਹਨ।

28ਉਸਦੇ ਨਬੀ ਝੂਠੇ ਦਰਸ਼ਨਾਂ ਅਤੇ ਝੂਠੇ ਭਵਿੱਖਬਾਣੀਆਂ ਦੁਆਰਾ ਉਹਨਾਂ ਲਈ ਇਹਨਾਂ ਕੰਮਾਂ ਨੂੰ ਚਿੱਟਾ ਕਰਦੇ ਹਨ। ਉਹ ਕਹਿੰਦੇ ਹਨ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ’ ਜਦੋਂ ਯਾਹਵੇਹ ਨਹੀਂ ਬੋਲਿਆ ਹੈ।

29ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟ-ਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ।

30“ਮੈਂ ਉਹਨਾਂ ਵਿੱਚੋਂ ਕਿਸੇ ਨੂੰ ਲੱਭਿਆ ਜੋ ਕੰਧ ਨੂੰ ਬਣਾਵੇ ਅਤੇ ਜ਼ਮੀਨ ਦੀ ਤਰਫ਼ੋਂ ਮੇਰੇ ਸਾਹਮਣੇ ਖਲੋਵੇ ਤਾਂ ਜੋ ਮੈਨੂੰ ਇਸ ਨੂੰ ਤਬਾਹ ਨਾ ਕਰਨਾ ਪਵੇ, ਪਰ ਮੈਨੂੰ ਕੋਈ ਨਹੀਂ ਮਿਲਿਆ।

31ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹ ਦਿਆਂਗਾ ਅਤੇ ਆਪਣੇ ਅੱਗ ਦੇ ਕ੍ਰੋਧ ਨਾਲ ਉਹਨਾਂ ਨੂੰ ਭਸਮ ਕਰ ਦਿਆਂਗਾ, ਉਹ ਸਭ ਕੁਝ ਉਹਨਾਂ ਦੇ ਆਪਣੇ ਸਿਰਾਂ ਉੱਤੇ ਲਿਆਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.