4ਜੋ ਲਹੂ ਤੂੰ ਵਹਾਇਆ ਹੈ ਉਸ ਦੇ ਕਾਰਨ ਤੂੰ ਦੋਸ਼ੀ ਹੋ ਗਿਆ ਅਤੇ ਜਿਹੜੀਆਂ ਮੂਰਤੀਆਂ ਤੂੰ ਬਣਾਈਆਂ ਹਨ, ਉਹਨਾਂ ਤੋਂ ਤੂੰ ਅਸ਼ੁੱਧ ਹੋ ਗਿਆ। ਇਸ ਲਈ ਮੈਂ ਤੈਨੂੰ ਕੌਮਾਂ ਲਈ ਮਜ਼ਾਕ ਦਾ ਪਾਤਰ ਅਤੇ ਸਾਰੇ ਦੇਸ਼ਾਂ ਲਈ ਹਾਸੇ ਦਾ ਪਾਤਰ ਬਣਾਵਾਂਗਾ।
5ਜੋ ਨੇੜੇ ਹਨ ਅਤੇ ਜੋ ਦੂਰ ਹਨ, ਉਹ ਤੇਰਾ ਮਜ਼ਾਕ ਉਡਾਉਣਗੇ, ਹੇ ਬਦਨਾਮ ਸ਼ਹਿਰ, ਗੜਬੜ ਨਾਲ ਭਰੇ ਹੋਏ।
6“ ‘ਵੇਖ, ਇਸਰਾਏਲ ਦਾ ਹਰ ਰਾਜਕੁਮਾਰ ਜੋ ਤੇਰੇ ਵਿੱਚ ਹੈ, ਖੂਨ ਵਹਾਉਣ ਲਈ ਆਪਣੀ ਸ਼ਕਤੀ ਦੀ ਵਰਤੋਂ ਕਿਵੇਂ ਕਰਦਾ ਹੈ।
7ਤੇਰੇ ਵਿੱਚ ਉਹਨਾਂ ਨੇ ਪਿਤਾ ਅਤੇ ਮਾਤਾ ਨਾਲ ਨਿਰਾਦਰ ਕੀਤਾ ਹੈ; ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਉੱਤੇ ਜ਼ੁਲਮ ਕੀਤਾ ਅਤੇ ਯਤੀਮਾਂ ਅਤੇ ਵਿਧਵਾਵਾਂ ਨਾਲ ਬੁਰਾ ਸਲੂਕ ਕੀਤਾ।
8ਤੁਸੀਂ ਮੇਰੀਆਂ ਪਵਿੱਤਰ ਵਸਤੂਆਂ ਨੂੰ ਤੁੱਛ ਜਾਣਿਆ ਹੈ ਅਤੇ ਮੇਰੇ ਸਬਤਾਂ ਦੀ ਬੇਅਦਬੀ ਕੀਤੀ ਹੈ।