ਹਿਜ਼ਕੀਏਲ 23

ਜਦੋਂ ਉਸਨੇ ਆਪਣੀ ਵਿਭਚਾਰ ਨੂੰ ਖੁੱਲ੍ਹੇਆਮ ਕੀਤਾ ਅਤੇ ਆਪਣੇ ਨੰਗੇ ਸਰੀਰ ਦਾ ਪਰਦਾਫਾਸ਼ ਕੀਤਾ, ਤਾਂ ਮੈਂ ਨਫ਼ਰਤ ਨਾਲ ਉਸ ਤੋਂ ਦੂਰ ਹੋ ਗਿਆ, ਜਿਵੇਂ ਮੈਂ ਉਸਦੀ ਭੈਣ ਤੋਂ ਦੂਰ ਹੋ ਗਿਆ ਸੀ।

Ezekiel 23:18 (UKJV) So she discovered her whoredoms, and discovered her nakedness: then my mind was alienated from her, like my mind was alienated from her sister.

16ਜਿਵੇਂ ਹੀ ਉਸਨੇ ਉਹਨਾਂ ਨੂੰ ਵੇਖਿਆ, ਉਹ ਉਹਨਾਂ ਤੇ ਮੋਹਿਤ ਹੋ ਗਈ ਅਤੇ ਕਸਦੀਆ ਵਿੱਚ ਉਹਨਾਂ ਕੋਲ ਸੰਦੇਸ਼ਵਾਹਕ ਭੇਜੇ।

17ਤਦ ਬਾਬੇਲ ਦੇ ਲੋਕ ਉਸ ਦੇ ਕੋਲ, ਪਿਆਰ ਦੇ ਲਈ ਬਿਸਤਰੇ ਉੱਤੇ ਆਏ, ਅਤੇ ਉਹਨਾਂ ਨੇ ਆਪਣੀ ਵਿਭਚਾਰ ਨਾਲ ਉਸ ਨੂੰ ਪਲੀਤ ਕੀਤਾ। ਜਦੋਂ ਉਹ ਉਹਨਾਂ ਦੁਆਰਾ ਪਲੀਤ ਹੋ ਗਈ ਸੀ, ਤਾਂ ਉਹ ਘ੍ਰਿਣਾ ਵਿੱਚ ਉਹਨਾਂ ਤੋਂ ਦੂਰ ਹੋ ਗਈ।

18ਜਦੋਂ ਉਸਨੇ ਆਪਣੀ ਵਿਭਚਾਰ ਨੂੰ ਖੁੱਲ੍ਹੇਆਮ ਕੀਤਾ ਅਤੇ ਆਪਣੇ ਨੰਗੇ ਸਰੀਰ ਦਾ ਪਰਦਾਫਾਸ਼ ਕੀਤਾ, ਤਾਂ ਮੈਂ ਨਫ਼ਰਤ ਨਾਲ ਉਸ ਤੋਂ ਦੂਰ ਹੋ ਗਿਆ, ਜਿਵੇਂ ਮੈਂ ਉਸਦੀ ਭੈਣ ਤੋਂ ਦੂਰ ਹੋ ਗਿਆ ਸੀ।

19ਫਿਰ ਵੀ ਉਸ ਨੇ ਆਪਣੇ ਵਿਭਚਾਰ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ।

20ਉੱਥੇ ਉਹ ਆਪਣੇ ਪ੍ਰੇਮੀਆਂ ਨਾਲ ਮੋਹਿਤ ਹੋਈ, ਜਿਨ੍ਹਾਂ ਦੇ ਜਣਨ ਅੰਗ ਖੋਤਿਆਂ ਵਰਗੇ ਸਨ ਅਤੇ ਜਿਨ੍ਹਾਂ ਦਾ ਨਿਕਾਸ ਘੋੜਿਆਂ ਵਰਗਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.