ਹਿਜ਼ਕੀਏਲ 23

ਜਿਵੇਂ ਹੀ ਉਸਨੇ ਉਹਨਾਂ ਨੂੰ ਵੇਖਿਆ, ਉਹ ਉਹਨਾਂ ਤੇ ਮੋਹਿਤ ਹੋ ਗਈ ਅਤੇ ਕਸਦੀਆ ਵਿੱਚ ਉਹਨਾਂ ਕੋਲ ਸੰਦੇਸ਼ਵਾਹਕ ਭੇਜੇ।

Ezekiel 23:16 (UKJV) And as soon as she saw them with her eyes, she doted upon them, and sent messengers unto them into Chaldea.

14“ਪਰ ਉਹ ਵਿਭਚਾਰ ਵਿੱਚ ਵੱਧ ਗਈ। ਨਾਲੇ ਉਹ ਨੇ ਕੰਧ ਉੱਤੇ ਮਨੁੱਖਾਂ ਦੀਆਂ ਮੂਰਤਾਂ ਅਰਥਾਤ ਕਸਦੀਆਂ ਦੀਆਂ ਮੂਰਤਾਂ ਵੇਖੀਆਂ ਜਿਹੜੀਆਂ ਸ਼ਿੰਗਰਫ ਨਾਲ ਖਿੱਚੀਆਂ ਹੋਈਆਂ ਸਨ,

15ਉਹਨਾਂ ਦੇ ਕਮਰ ਦੁਆਲੇ ਪੱਟੀਆਂ ਅਤੇ ਉਹਨਾਂ ਦੇ ਸਿਰਾਂ ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ; ਅਤੇ ਸਾਰੇ ਦੇ ਸਾਰੇ ਵੇਖਣ ਵਿੱਚ ਬਾਬਲੀਆਂ ਦੇ ਕਪਤਾਨਾਂ ਵਰਗੇ ਸਨ, ਜਿਹਨਾਂ ਦੀ ਜਨਮ ਭੂਮੀ ਕਸਦੀਮ ਹੈ।

16ਜਿਵੇਂ ਹੀ ਉਸਨੇ ਉਹਨਾਂ ਨੂੰ ਵੇਖਿਆ, ਉਹ ਉਹਨਾਂ ਤੇ ਮੋਹਿਤ ਹੋ ਗਈ ਅਤੇ ਕਸਦੀਆ ਵਿੱਚ ਉਹਨਾਂ ਕੋਲ ਸੰਦੇਸ਼ਵਾਹਕ ਭੇਜੇ।

17ਤਦ ਬਾਬੇਲ ਦੇ ਲੋਕ ਉਸ ਦੇ ਕੋਲ, ਪਿਆਰ ਦੇ ਲਈ ਬਿਸਤਰੇ ਉੱਤੇ ਆਏ, ਅਤੇ ਉਹਨਾਂ ਨੇ ਆਪਣੀ ਵਿਭਚਾਰ ਨਾਲ ਉਸ ਨੂੰ ਪਲੀਤ ਕੀਤਾ। ਜਦੋਂ ਉਹ ਉਹਨਾਂ ਦੁਆਰਾ ਪਲੀਤ ਹੋ ਗਈ ਸੀ, ਤਾਂ ਉਹ ਘ੍ਰਿਣਾ ਵਿੱਚ ਉਹਨਾਂ ਤੋਂ ਦੂਰ ਹੋ ਗਈ।

18ਜਦੋਂ ਉਸਨੇ ਆਪਣੀ ਵਿਭਚਾਰ ਨੂੰ ਖੁੱਲ੍ਹੇਆਮ ਕੀਤਾ ਅਤੇ ਆਪਣੇ ਨੰਗੇ ਸਰੀਰ ਦਾ ਪਰਦਾਫਾਸ਼ ਕੀਤਾ, ਤਾਂ ਮੈਂ ਨਫ਼ਰਤ ਨਾਲ ਉਸ ਤੋਂ ਦੂਰ ਹੋ ਗਿਆ, ਜਿਵੇਂ ਮੈਂ ਉਸਦੀ ਭੈਣ ਤੋਂ ਦੂਰ ਹੋ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.