ਹਿਜ਼ਕੀਏਲ 23

ਇਸ ਲਈ ਤੂੰ ਆਪਣੀ ਜੁਆਨੀ ਦੀ ਲੁੱਚਪੁਣਾ ਨੂੰ ਲੋਚਦੇ ਸੀ, ਜਦੋਂ ਮਿਸਰ ਵਿੱਚ ਤੇਰੀ ਛਾਤੀ ਨੂੰ ਪਿਆਰ ਕੀਤਾ ਗਿਆ ਸੀ ਅਤੇ ਤੇਰੀਆਂ ਜਵਾਨ ਛਾਤੀਆਂ ਨੂੰ ਪਿਆਰ ਕੀਤਾ ਗਿਆ ਸੀ।

Ezekiel 23:21 (UKJV) Thus you called to remembrance the lewdness of your youth, in bruising your teats by the Egyptians for the breast of your youth.

19ਫਿਰ ਵੀ ਉਸ ਨੇ ਆਪਣੇ ਵਿਭਚਾਰ ਨੂੰ ਵਧਾਇਆ, ਆਪਣੀ ਜੁਆਨੀ ਦੇ ਦਿਨਾਂ ਨੂੰ ਚੇਤੇ ਕਰ ਕੇ, ਜਿਵੇਂ ਉਸ ਨੇ ਮਿਸਰ ਦੇਸ ਵਿੱਚ ਵਿਭਚਾਰ ਕੀਤਾ ਸੀ।

20ਉੱਥੇ ਉਹ ਆਪਣੇ ਪ੍ਰੇਮੀਆਂ ਨਾਲ ਮੋਹਿਤ ਹੋਈ, ਜਿਨ੍ਹਾਂ ਦੇ ਜਣਨ ਅੰਗ ਖੋਤਿਆਂ ਵਰਗੇ ਸਨ ਅਤੇ ਜਿਨ੍ਹਾਂ ਦਾ ਨਿਕਾਸ ਘੋੜਿਆਂ ਵਰਗਾ ਸੀ।

21ਇਸ ਲਈ ਤੂੰ ਆਪਣੀ ਜੁਆਨੀ ਦੀ ਲੁੱਚਪੁਣਾ ਨੂੰ ਲੋਚਦੇ ਸੀ, ਜਦੋਂ ਮਿਸਰ ਵਿੱਚ ਤੇਰੀ ਛਾਤੀ ਨੂੰ ਪਿਆਰ ਕੀਤਾ ਗਿਆ ਸੀ ਅਤੇ ਤੇਰੀਆਂ ਜਵਾਨ ਛਾਤੀਆਂ ਨੂੰ ਪਿਆਰ ਕੀਤਾ ਗਿਆ ਸੀ।

22“ਇਸ ਲਈ, ਆਹਾਲੀਬਾਹ, ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ: ਮੈਂ ਤੇਰੇ ਪ੍ਰੇਮੀਆਂ ਨੂੰ ਤੇਰੇ ਵਿਰੁੱਧ ਭੜਕਾਵਾਂਗਾ, ਜਿਨ੍ਹਾਂ ਤੋਂ ਤੂੰ ਨਫ਼ਰਤ ਨਾਲ ਮੂੰਹ ਮੋੜ ਲਿਆ ਹੈ, ਅਤੇ ਮੈਂ ਉਹਨਾਂ ਨੂੰ ਹਰ ਪਾਸਿਓਂ ਤੇਰੇ ਵਿਰੁੱਧ ਲਿਆਵਾਂਗਾ,

23ਬਾਬੇਲ ਦੇ ਸਾਰੇ ਵਾਸੀ ਅਤੇ ਸਾਰੇ ਕਸਦੀਆਂ, ਪਕੌਦ ਅਤੇ ਸ਼ੋਆ ਅਤੇ ਕੋਆ ਦੇ ਲੋਕ ਅਤੇ ਉਹਨਾਂ ਦੇ ਨਾਲ ਸਾਰੇ ਅੱਸ਼ੂਰੀ, ਸੁੰਦਰ ਜੁਆਨ, ਉਹ ਸਾਰੇ ਹਾਕਮ ਅਤੇ ਸੈਨਾਪਤੀ, ਰਥ ਦੇ ਅਧਿਕਾਰੀ ਅਤੇ ਉੱਚੇ ਦਰਜੇ ਦੇ ਆਦਮੀ, ਸਾਰੇ ਘੋੜਿਆਂ ਉੱਤੇ ਸਵਾਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.