20ਉੱਥੇ ਉਹ ਆਪਣੇ ਪ੍ਰੇਮੀਆਂ ਨਾਲ ਮੋਹਿਤ ਹੋਈ, ਜਿਨ੍ਹਾਂ ਦੇ ਜਣਨ ਅੰਗ ਖੋਤਿਆਂ ਵਰਗੇ ਸਨ ਅਤੇ ਜਿਨ੍ਹਾਂ ਦਾ ਨਿਕਾਸ ਘੋੜਿਆਂ ਵਰਗਾ ਸੀ।
21ਇਸ ਲਈ ਤੂੰ ਆਪਣੀ ਜੁਆਨੀ ਦੀ ਲੁੱਚਪੁਣਾ ਨੂੰ ਲੋਚਦੇ ਸੀ, ਜਦੋਂ ਮਿਸਰ ਵਿੱਚ ਤੇਰੀ ਛਾਤੀ ਨੂੰ ਪਿਆਰ ਕੀਤਾ ਗਿਆ ਸੀ ਅਤੇ ਤੇਰੀਆਂ ਜਵਾਨ ਛਾਤੀਆਂ ਨੂੰ ਪਿਆਰ ਕੀਤਾ ਗਿਆ ਸੀ।
22“ਇਸ ਲਈ, ਆਹਾਲੀਬਾਹ, ਸਰਬਸ਼ਕਤੀਮਾਨ ਯਾਹਵੇਹ ਇਹ ਗੱਲਾਂ ਆਖਦਾ ਹੈ: ਮੈਂ ਤੇਰੇ ਪ੍ਰੇਮੀਆਂ ਨੂੰ ਤੇਰੇ ਵਿਰੁੱਧ ਭੜਕਾਵਾਂਗਾ, ਜਿਨ੍ਹਾਂ ਤੋਂ ਤੂੰ ਨਫ਼ਰਤ ਨਾਲ ਮੂੰਹ ਮੋੜ ਲਿਆ ਹੈ, ਅਤੇ ਮੈਂ ਉਹਨਾਂ ਨੂੰ ਹਰ ਪਾਸਿਓਂ ਤੇਰੇ ਵਿਰੁੱਧ ਲਿਆਵਾਂਗਾ,
23ਬਾਬੇਲ ਦੇ ਸਾਰੇ ਵਾਸੀ ਅਤੇ ਸਾਰੇ ਕਸਦੀਆਂ, ਪਕੌਦ ਅਤੇ ਸ਼ੋਆ ਅਤੇ ਕੋਆ ਦੇ ਲੋਕ ਅਤੇ ਉਹਨਾਂ ਦੇ ਨਾਲ ਸਾਰੇ ਅੱਸ਼ੂਰੀ, ਸੁੰਦਰ ਜੁਆਨ, ਉਹ ਸਾਰੇ ਹਾਕਮ ਅਤੇ ਸੈਨਾਪਤੀ, ਰਥ ਦੇ ਅਧਿਕਾਰੀ ਅਤੇ ਉੱਚੇ ਦਰਜੇ ਦੇ ਆਦਮੀ, ਸਾਰੇ ਘੋੜਿਆਂ ਉੱਤੇ ਸਵਾਰ ਸਨ।
24ਅਤੇ ਉਹ ਜੰਗੀ ਸ਼ਸਤਰਾਂ, ਰਥਾਂ, ਛਕੜਿਆਂ ਅਤੇ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਚੜ੍ਹਾਈ ਕਰਨਗੇ ਅਤੇ ਢਾਲ਼, ਸੀਨਾ ਬੰਦ ਅਤੇ ਲੋਹੇ ਦਾ ਟੋਪ ਪਾ ਕੇ ਚਾਰੇ ਪਾਸਿਓਂ ਤੈਨੂੰ ਘੇਰ ਲੈਣਗੇ। ਮੈਂ ਨਿਆਂ ਉਹਨਾਂ ਨੂੰ ਸੌਂਪਾਂਗਾ ਅਤੇ ਉਹ ਆਪਣੇ ਨਿਆਂ ਅਨੁਸਾਰ ਤੇਰਾ ਨਿਆਂ ਕਰਨਗੇ।