31ਤੁਸੀਂ ਆਪਣੀ ਭੈਣ ਦੇ ਰਾਹ ਤੁਰ ਪਏ ਹੋ; ਇਸ ਲਈ ਮੈਂ ਉਸਦਾ ਪਿਆਲਾ ਤੇਰੇ ਹੱਥ ਵਿੱਚ ਪਾਵਾਂਗਾ।
32“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਤੂੰ ਆਪਣੀ ਭੈਣ ਦਾ ਪਿਆਲਾ ਪੀਵੇਂਗੀ, ਇੱਕ ਡੂੰਘਾ ਅਤੇ ਵੱਡਾ ਪਿਆਲਾ; ਇਹ ਘਿਣਾਉਣਾ ਅਤੇ ਮਜ਼ਾਕ ਲਿਆਵੇਗਾ, ਕਿਉਂਕਿ ਇਸ ਵਿੱਚ ਬਹੁਤ ਕੁਝ ਹੈ।
33ਤੂੰ ਮਤਵਾਲੀ ਅਤੇ ਉਦਾਸੀ ਨਾਲ ਭਰ ਜਾਵੇਂਗੀ, ਬਰਬਾਦੀ ਅਤੇ ਉਜਾੜ ਦਾ ਪਿਆਲਾ, ਤੇਰੀ ਭੈਣ ਸਾਮਰਿਯਾ ਦਾ ਪਿਆਲਾ।
34ਤੂੰ ਉਹ ਨੂੰ ਪੀਵੇਂਗੀ ਅਤੇ ਉਹ ਨੂੰ ਨਿਚੋੜੇਂਗੀ, ਅਤੇ ਉਸਦੀਆਂ ਠੀਕਰੀਆਂ ਵੀ ਚਬਾ ਜਾਵੇਗੀ, ਅਤੇ ਆਪਣੀਆਂ ਛਾਤੀਆਂ ਪੁੱਟੇਂਗੀ। ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
35“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਤੁਸੀਂ ਮੈਨੂੰ ਭੁੱਲ ਗਏ ਹੋ ਅਤੇ ਮੇਰੇ ਤੋਂ ਮੂੰਹ ਮੋੜ ਲਿਆ ਹੈ, ਇਸ ਲਈ ਤੈਨੂੰ ਆਪਣੀ ਲੁੱਚਪੁਣਾ ਅਤੇ ਵਿਭਚਾਰ ਦੇ ਨਤੀਜੇ ਭੁਗਤਣੇ ਪੈਣਗੇ।”