ਹਿਜ਼ਕੀਏਲ 23

ਤੁਸੀਂ ਆਪਣੀ ਭੈਣ ਦੇ ਰਾਹ ਤੁਰ ਪਏ ਹੋ; ਇਸ ਲਈ ਮੈਂ ਉਸਦਾ ਪਿਆਲਾ ਤੇਰੇ ਹੱਥ ਵਿੱਚ ਪਾਵਾਂਗਾ।

Ezekiel 23:31 (UKJV) You have walked in the way of your sister; therefore will I give her cup into yours hand.

29ਉਹ ਤੁਹਾਡੇ ਨਾਲ ਨਫ਼ਰਤ ਨਾਲ ਪੇਸ਼ ਆਉਣਗੇ ਅਤੇ ਉਹ ਸਭ ਕੁਝ ਖੋਹ ਲੈਣਗੇ ਜਿਸ ਲਈ ਤੁਸੀਂ ਕੰਮ ਕੀਤਾ ਹੈ। ਉਹ ਤੈਨੂੰ ਪੂਰੀ ਤਰ੍ਹਾਂ ਨੰਗਾ ਛੱਡ ਦੇਣਗੇ, ਇੱਥੋਂ ਤੱਕ ਕਿ ਤੇਰੇ ਵਿਭਚਾਰ ਦਾ ਨੰਗੇਜ਼ ਖੁੱਲ੍ਹ ਜਾਵੇਗਾ ਅਤੇ ਤੇਰਾ ਲੁੱਚਪੁਣਾ ਤੇ ਤੇਰੀ ਵਿਭਚਾਰੀ ਵੀ

30ਇਹ ਸਾਰੀਆਂ ਗੱਲਾਂ ਤੇਰੇ ਨਾਲ ਇਸ ਲਈ ਹੋਣਗੀਆਂ ਕਿ ਤੂੰ ਵਿਭਚਾਰ ਲਈ ਦੂਜੀਆਂ ਕੌਮਾਂ ਦੇ ਮਗਰ ਪਈ ਅਤੇ ਉਹਨਾਂ ਦੀਆਂ ਮੂਰਤਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕੀਤਾ।

31ਤੁਸੀਂ ਆਪਣੀ ਭੈਣ ਦੇ ਰਾਹ ਤੁਰ ਪਏ ਹੋ; ਇਸ ਲਈ ਮੈਂ ਉਸਦਾ ਪਿਆਲਾ ਤੇਰੇ ਹੱਥ ਵਿੱਚ ਪਾਵਾਂਗਾ।

32“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਤੂੰ ਆਪਣੀ ਭੈਣ ਦਾ ਪਿਆਲਾ ਪੀਵੇਂਗੀ, ਇੱਕ ਡੂੰਘਾ ਅਤੇ ਵੱਡਾ ਪਿਆਲਾ; ਇਹ ਘਿਣਾਉਣਾ ਅਤੇ ਮਜ਼ਾਕ ਲਿਆਵੇਗਾ, ਕਿਉਂਕਿ ਇਸ ਵਿੱਚ ਬਹੁਤ ਕੁਝ ਹੈ।

33ਤੂੰ ਮਤਵਾਲੀ ਅਤੇ ਉਦਾਸੀ ਨਾਲ ਭਰ ਜਾਵੇਂਗੀ, ਬਰਬਾਦੀ ਅਤੇ ਉਜਾੜ ਦਾ ਪਿਆਲਾ, ਤੇਰੀ ਭੈਣ ਸਾਮਰਿਯਾ ਦਾ ਪਿਆਲਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.