ਹਿਜ਼ਕੀਏਲ 23

ਅਤੇ ਉਹ ਉਸ ਦੇ ਨਾਲ ਸੌਂ ਗਏ। ਜਿਵੇਂ ਆਦਮੀ ਵੇਸਵਾ ਨਾਲ ਸੌਂਦੇ ਹਨ, ਉਸੇ ਤਰ੍ਹਾਂ ਉਹ ਉਹਨਾਂ ਗੰਦੀਆਂ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਨਾਲ ਸੌਂਦੇ ਹਨ।

Ezekiel 23:44 (UKJV) Yet they went in unto her, as they go in unto a woman that plays the harlot: so went they in unto Aholah and unto Aholibah, the lewd women.

42“ਉਸਦੇ ਆਲੇ-ਦੁਆਲੇ ਬੇਪਰਵਾਹ ਲੋਕਾਂ ਦੀ ਭੀੜ ਦਾ ਰੌਲਾ ਸੀ; ਆਮ ਮਨੁੱਖਾਂ ਤੋਂ ਬਿਨਾਂ ਜੰਗਲ ਵਿੱਚੋਂ ਸ਼ਰਾਬੀ ਆਦਮੀਆਂ ਨੂੰ ਲਿਆਏ ਅਤੇ ਉਹਨਾਂ ਨੇ ਉਹਨਾਂ ਦੇ ਹੱਥ ਵਿੱਚ ਕੜੇ ਅਤੇ ਸਿਰਾਂ ਉੱਤੇ ਸੁੰਦਰ ਤਾਜ ਪਹਿਨਾਏ।

43ਫਿਰ ਮੈਂ ਉਸ ਵਿਭਚਾਰੀ ਦੇ ਬਾਰੇ ਕਿਹਾ, ‘ਹੁਣ ਉਹ ਉਸ ਨੂੰ ਵੇਸਵਾ ਵਾਂਗ ਵਰਤਣ, ਕਿਉਂਕਿ ਉਹ ਸਿਰਫ ਉਹ ਹੀ ਹੈ।’

44ਅਤੇ ਉਹ ਉਸ ਦੇ ਨਾਲ ਸੌਂ ਗਏ। ਜਿਵੇਂ ਆਦਮੀ ਵੇਸਵਾ ਨਾਲ ਸੌਂਦੇ ਹਨ, ਉਸੇ ਤਰ੍ਹਾਂ ਉਹ ਉਹਨਾਂ ਗੰਦੀਆਂ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਨਾਲ ਸੌਂਦੇ ਹਨ।

45ਪਰ ਧਰਮੀ ਨਿਆਂਕਾਰ ਉਹਨਾਂ ਨੂੰ ਉਹਨਾਂ ਔਰਤਾਂ ਦੀ ਸਜ਼ਾ ਦੇਣਗੇ ਜੋ ਵਿਭਚਾਰ ਕਰਦੀਆਂ ਹਨ ਅਤੇ ਖੂਨ ਵਹਾਉਂਦੀਆਂ ਹਨ, ਕਿਉਂਕਿ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਖੂਨ ਨਾਲ ਭਰੇ ਹਨ।

46“ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: ਮੈਂ ਉਹਨਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਹੌਲ ਅਤੇ ਲੁੱਟ ਜ਼ਰੂਰ ਬਣਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.