ਹਿਜ਼ਕੀਏਲ 23

ਪਰ ਧਰਮੀ ਨਿਆਂਕਾਰ ਉਹਨਾਂ ਨੂੰ ਉਹਨਾਂ ਔਰਤਾਂ ਦੀ ਸਜ਼ਾ ਦੇਣਗੇ ਜੋ ਵਿਭਚਾਰ ਕਰਦੀਆਂ ਹਨ ਅਤੇ ਖੂਨ ਵਹਾਉਂਦੀਆਂ ਹਨ, ਕਿਉਂਕਿ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਖੂਨ ਨਾਲ ਭਰੇ ਹਨ।

Ezekiel 23:45 (UKJV) And the righteous men, they shall judge them after the manner of adulteresses, and after the manner of women that shed blood; because they are adulteresses, and blood is in their hands.

43ਫਿਰ ਮੈਂ ਉਸ ਵਿਭਚਾਰੀ ਦੇ ਬਾਰੇ ਕਿਹਾ, ‘ਹੁਣ ਉਹ ਉਸ ਨੂੰ ਵੇਸਵਾ ਵਾਂਗ ਵਰਤਣ, ਕਿਉਂਕਿ ਉਹ ਸਿਰਫ ਉਹ ਹੀ ਹੈ।’

44ਅਤੇ ਉਹ ਉਸ ਦੇ ਨਾਲ ਸੌਂ ਗਏ। ਜਿਵੇਂ ਆਦਮੀ ਵੇਸਵਾ ਨਾਲ ਸੌਂਦੇ ਹਨ, ਉਸੇ ਤਰ੍ਹਾਂ ਉਹ ਉਹਨਾਂ ਗੰਦੀਆਂ ਔਰਤਾਂ, ਆਹਾਲਾਹ ਅਤੇ ਆਹਾਲੀਬਾਹ ਨਾਲ ਸੌਂਦੇ ਹਨ।

45ਪਰ ਧਰਮੀ ਨਿਆਂਕਾਰ ਉਹਨਾਂ ਨੂੰ ਉਹਨਾਂ ਔਰਤਾਂ ਦੀ ਸਜ਼ਾ ਦੇਣਗੇ ਜੋ ਵਿਭਚਾਰ ਕਰਦੀਆਂ ਹਨ ਅਤੇ ਖੂਨ ਵਹਾਉਂਦੀਆਂ ਹਨ, ਕਿਉਂਕਿ ਉਹ ਵਿਭਚਾਰਨੀਆਂ ਹਨ ਅਤੇ ਉਹਨਾਂ ਦੇ ਹੱਥ ਖੂਨ ਨਾਲ ਭਰੇ ਹਨ।

46“ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: ਮੈਂ ਉਹਨਾਂ ਉੱਤੇ ਇੱਕ ਦਲ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਹੌਲ ਅਤੇ ਲੁੱਟ ਜ਼ਰੂਰ ਬਣਾਵਾਂਗਾ।

47ਅਤੇ ਉਹ ਦਲ ਉਹਨਾਂ ਨੂੰ ਪੱਥਰਾਂ ਨਾਲ ਮਾਰ ਦੇਵੇਗਾ ਅਤੇ ਆਪਣੀਆਂ ਤਲਵਾਰਾਂ ਨਾਲ ਉਹਨਾਂ ਨੂੰ ਵੱਢੇਗਾ, ਉਹਨਾਂ ਦੇ ਪੁੱਤਰਾਂ ਧੀਆਂ ਨੂੰ ਮਾਰ ਦੇਵੇਗਾ ਅਤੇ ਉਹਨਾਂ ਦੇ ਘਰਾਂ ਨੂੰ ਅੱਗ ਨਾਲ ਫੂਕ ਸੁੱਟੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.