12ਉਹ ਸਖ਼ਤ ਮਿਹਨਤ ਤੋਂ ਥੱਕ ਗਈ, ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ। ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ।
13“ ‘ਤੇਰੀ ਅਪਵਿੱਤਰਤਾ ਵਿੱਚ ਕਾਮ-ਵਾਸਨਾ ਹੈ। ਕਿਉਂਕਿ ਮੈਂ ਤੁਹਾਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਨਹੀਂ ਹੁੰਦੇ, ਤੁਸੀਂ ਉਦੋਂ ਤੱਕ ਦੁਬਾਰਾ ਸ਼ੁੱਧ ਨਹੀਂ ਹੋਵੋਗੇ ਜਦੋਂ ਤੱਕ ਤੁਹਾਡੇ ਵਿਰੁੱਧ ਮੇਰਾ ਕ੍ਰੋਧ ਘੱਟ ਨਹੀਂ ਹੁੰਦਾ।
14“ ‘ਮੈਂ ਯਾਹਵੇਹ ਨੇ ਇਹ ਆਖਿਆ ਹੈ। ਅਜਿਹਾ ਹੋਵੇਗਾ ਅਤੇ ਮੈਂ ਇਹ ਨੂੰ ਕਰਾਂਗਾ, ਮੈਂ ਨਾ ਮੁੜਾਂਗਾ, ਮੈਂ ਨਾ ਛੱਡਾਂਗਾ, ਨਾ ਪਛਤਾਵਾਂਗਾ, ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਉਹ ਤੇਰਾ ਨਿਆਂ ਕਰਨਗੇ, ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਵਾਕ ਹੈ।’ ”
15ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
16“ਹੇ ਮਨੁੱਖ ਦੇ ਪੁੱਤਰ, ਮੈਂ ਇੱਕ ਝਟਕੇ ਨਾਲ ਤੇਰੀਆਂ ਅੱਖਾਂ ਦੀ ਖੁਸ਼ੀ ਨੂੰ ਦੂਰ ਕਰਨ ਵਾਲਾ ਹਾਂ। ਫਿਰ ਵੀ ਤੂੰ ਵਿਰਲਾਪ ਨਾ ਕਰੀਂ, ਨਾ ਰੋਈਂ ਅਤੇ ਨਾ ਹੀ ਕੋਈ ਹੰਝੂ ਵਹਾਈਂ।