ਹਿਜ਼ਕੀਏਲ 24

“ਅਤੇ ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਦਾ ਗੜ੍ਹ, ਉਹਨਾਂ ਦੀ ਖੁਸ਼ੀ ਅਤੇ ਮਹਿਮਾ, ਉਹਨਾਂ ਦੀਆਂ ਅੱਖਾਂ ਦੀ ਖੁਸ਼ੀ, ਉਹਨਾਂ ਦੇ ਦਿਲ ਦੀ ਇੱਛਾ, ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਨੂੰ ਵੀ ਖੋਹ ਲਵਾਂਗਾ,

Ezekiel 24:25 (UKJV) Also, you son of man, shall it not be in the day when I take from them their strength, the joy of their glory, the desire of their eyes, and that whereupon they set their minds, their sons and their daughters,

23ਤੁਹਾਡੀਆਂ ਪਗੜੀਆਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਅਤੇ ਨਾ ਤੁਸੀਂ ਸੋਗ ਕਰੋਗੇ, ਪਰ ਆਪਣੇ ਪਾਪਾਂ ਵਿੱਚ ਪਿਘਲਦੇ ਰਹੋਗੇ, ਅਤੇ ਇੱਕ-ਦੂਜੇ ਲਈ ਧਾਹਾਂ ਮਾਰੋਗੇ।

24ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੋਵੇਗਾ; ਤੁਸੀਂ ਉਵੇਂ ਹੀ ਕਰੋਗੇ ਜਿਵੇਂ ਉਸਨੇ ਕੀਤਾ ਹੈ। ਜਦੋਂ ਇਹ ਵਾਪਰੇਗਾ, ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਹਾਂ।’

25“ਅਤੇ ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਦਾ ਗੜ੍ਹ, ਉਹਨਾਂ ਦੀ ਖੁਸ਼ੀ ਅਤੇ ਮਹਿਮਾ, ਉਹਨਾਂ ਦੀਆਂ ਅੱਖਾਂ ਦੀ ਖੁਸ਼ੀ, ਉਹਨਾਂ ਦੇ ਦਿਲ ਦੀ ਇੱਛਾ, ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਨੂੰ ਵੀ ਖੋਹ ਲਵਾਂਗਾ,

26ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ।

27ਉਸ ਸਮੇਂ ਤੇਰਾ ਮੂੰਹ ਖੁੱਲ ਜਾਵੇਗਾ; ਤੁਸੀਂ ਉਸ ਨਾਲ ਗੱਲ ਕਰੋਗੇ ਅਤੇ ਹੁਣ ਚੁੱਪ ਨਹੀਂ ਰਹੋਗੇ। ਇਸ ਲਈ ਤੁਸੀਂ ਉਹਨਾਂ ਲਈ ਇੱਕ ਨਿਸ਼ਾਨ ਹੋਵੋਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.