ਹਿਜ਼ਕੀਏਲ 25

ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ, ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਨਾਲ ਪੇਸ਼ ਆਉਣਗੇ। ਉਹ ਮੇਰੇ ਬਦਲੇ ਨੂੰ ਜਾਣ ਲੈਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”

Ezekiel 25:14 (UKJV) And I will lay my vengeance upon Edom by the hand of my people Israel: and they shall do in Edom according to mine anger and according to my fury; and they shall know my vengeance, says the Lord GOD.

12“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਅਦੋਮ ਨੇ ਯਹੂਦਾਹ ਤੋਂ ਬਦਲਾ ਲਿਆ ਅਤੇ ਅਜਿਹਾ ਕਰਕੇ ਉਹ ਬਹੁਤ ਦੋਸ਼ੀ ਹੋ ਗਿਆ,

13ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਅਦੋਮ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਆਦਮੀ ਅਤੇ ਜਾਨਵਰ ਦੋਵਾਂ ਨੂੰ ਮਾਰ ਦੇਵੇਗਾ। ਮੈਂ ਉਹ ਨੂੰ ਬਰਬਾਦ ਕਰ ਦਿਆਂਗਾ, ਅਤੇ ਤੇਮਾਨ ਤੋਂ ਦਦਾਨ ਤੱਕ ਉਹ ਤਲਵਾਰ ਨਾਲ ਡਿੱਗਣਗੇ।

14ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ, ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਨਾਲ ਪੇਸ਼ ਆਉਣਗੇ। ਉਹ ਮੇਰੇ ਬਦਲੇ ਨੂੰ ਜਾਣ ਲੈਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”

15“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਫ਼ਲਿਸਤੀਆਂ ਨੇ ਬਦਲਾ ਲਿਆ ਅਤੇ ਆਪਣੇ ਦਿਲਾਂ ਵਿੱਚ ਨਫ਼ਰਤ ਨਾਲ ਬਦਲਾ ਲਿਆ ਅਤੇ ਪੁਰਾਣੀ ਦੁਸ਼ਮਣੀ ਨਾਲ ਯਹੂਦਾਹ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ,

16ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਫ਼ਲਿਸਤੀਆਂ ਦੇ ਵਿਰੁੱਧ ਆਪਣਾ ਹੱਥ ਵਧਾਉਣ ਵਾਲਾ ਹਾਂ, ਅਤੇ ਮੈਂ ਕਰੇਤੀਆਂ ਨੂੰ ਮਿਟਾ ਦਿਆਂਗਾ ਅਤੇ ਸਮੁੰਦਰੀ ਕੰਢੇ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.