11ਅਤੇ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ ”
12“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਅਦੋਮ ਨੇ ਯਹੂਦਾਹ ਤੋਂ ਬਦਲਾ ਲਿਆ ਅਤੇ ਅਜਿਹਾ ਕਰਕੇ ਉਹ ਬਹੁਤ ਦੋਸ਼ੀ ਹੋ ਗਿਆ,
13ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਅਦੋਮ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਆਦਮੀ ਅਤੇ ਜਾਨਵਰ ਦੋਵਾਂ ਨੂੰ ਮਾਰ ਦੇਵੇਗਾ। ਮੈਂ ਉਹ ਨੂੰ ਬਰਬਾਦ ਕਰ ਦਿਆਂਗਾ, ਅਤੇ ਤੇਮਾਨ ਤੋਂ ਦਦਾਨ ਤੱਕ ਉਹ ਤਲਵਾਰ ਨਾਲ ਡਿੱਗਣਗੇ।
14ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ, ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਨਾਲ ਪੇਸ਼ ਆਉਣਗੇ। ਉਹ ਮੇਰੇ ਬਦਲੇ ਨੂੰ ਜਾਣ ਲੈਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
15“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਫ਼ਲਿਸਤੀਆਂ ਨੇ ਬਦਲਾ ਲਿਆ ਅਤੇ ਆਪਣੇ ਦਿਲਾਂ ਵਿੱਚ ਨਫ਼ਰਤ ਨਾਲ ਬਦਲਾ ਲਿਆ ਅਤੇ ਪੁਰਾਣੀ ਦੁਸ਼ਮਣੀ ਨਾਲ ਯਹੂਦਾਹ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ,