9ਇਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਇਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ ਯਸ਼ੀਮੋਥ, ਬਆਲ-ਮਓਨ ਅਤੇ ਕਿਰਯਾਤਾਇਮ, ਖੋਲ੍ਹ ਦਿਆਂਗਾ।
10ਮੈਂ ਅੰਮੋਨੀਆਂ ਸਮੇਤ ਮੋਆਬ ਨੂੰ ਪੂਰਬ ਦੇ ਲੋਕਾਂ ਨੂੰ ਦੇਵਾਂਗਾ, ਤਾਂ ਜੋ ਅੰਮੋਨੀਆਂ ਨੂੰ ਕੌਮਾਂ ਵਿੱਚ ਚੇਤੇ ਨਾ ਕੀਤਾ ਜਾਵੇ;
11ਅਤੇ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ ”
12“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਅਦੋਮ ਨੇ ਯਹੂਦਾਹ ਤੋਂ ਬਦਲਾ ਲਿਆ ਅਤੇ ਅਜਿਹਾ ਕਰਕੇ ਉਹ ਬਹੁਤ ਦੋਸ਼ੀ ਹੋ ਗਿਆ,
13ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਅਦੋਮ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਆਦਮੀ ਅਤੇ ਜਾਨਵਰ ਦੋਵਾਂ ਨੂੰ ਮਾਰ ਦੇਵੇਗਾ। ਮੈਂ ਉਹ ਨੂੰ ਬਰਬਾਦ ਕਰ ਦਿਆਂਗਾ, ਅਤੇ ਤੇਮਾਨ ਤੋਂ ਦਦਾਨ ਤੱਕ ਉਹ ਤਲਵਾਰ ਨਾਲ ਡਿੱਗਣਗੇ।