ਹਿਜ਼ਕੀਏਲ 25

ਮੈਂ ਅੰਮੋਨੀਆਂ ਸਮੇਤ ਮੋਆਬ ਨੂੰ ਪੂਰਬ ਦੇ ਲੋਕਾਂ ਨੂੰ ਦੇਵਾਂਗਾ, ਤਾਂ ਜੋ ਅੰਮੋਨੀਆਂ ਨੂੰ ਕੌਮਾਂ ਵਿੱਚ ਚੇਤੇ ਨਾ ਕੀਤਾ ਜਾਵੇ;

Ezekiel 25:10 (UKJV) Unto the men of the east with the Ammonites, and will give them in possession, that the Ammonites may not be remembered among the nations.

8“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਮੋਆਬ ਅਤੇ ਸੇਈਰ ਨੇ ਆਖਿਆ, “ਵੇਖੋ, ਯਹੂਦਾਹ ਹੋਰ ਸਾਰੀਆਂ ਕੌਮਾਂ ਵਰਗਾ ਹੋ ਗਿਆ ਹੈ,”

9ਇਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਇਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ ਯਸ਼ੀਮੋਥ, ਬਆਲ-ਮਓਨ ਅਤੇ ਕਿਰਯਾਤਾਇਮ, ਖੋਲ੍ਹ ਦਿਆਂਗਾ।

10ਮੈਂ ਅੰਮੋਨੀਆਂ ਸਮੇਤ ਮੋਆਬ ਨੂੰ ਪੂਰਬ ਦੇ ਲੋਕਾਂ ਨੂੰ ਦੇਵਾਂਗਾ, ਤਾਂ ਜੋ ਅੰਮੋਨੀਆਂ ਨੂੰ ਕੌਮਾਂ ਵਿੱਚ ਚੇਤੇ ਨਾ ਕੀਤਾ ਜਾਵੇ;

11ਅਤੇ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ ”

12“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਅਦੋਮ ਨੇ ਯਹੂਦਾਹ ਤੋਂ ਬਦਲਾ ਲਿਆ ਅਤੇ ਅਜਿਹਾ ਕਰਕੇ ਉਹ ਬਹੁਤ ਦੋਸ਼ੀ ਹੋ ਗਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.