7ਇਸ ਲਈ ਮੈਂ ਆਪਣਾ ਹੱਥ ਇਸਰਾਏਲ ਦੇ ਵਿਰੁੱਧ ਵਧਾਵਾਂਗਾ ਅਤੇ ਤੈਨੂੰ ਕੌਮਾਂ ਦੇ ਹੱਥਾਂ ਵਿੱਚ ਲੁੱਟਣ ਦੇ ਲਈ ਦੇ ਦੇਵਾਂਗਾ। ਮੈਂ ਤੈਨੂੰ ਕੌਮਾਂ ਵਿੱਚੋਂ ਮਿਟਾ ਦਿਆਂਗਾ ਅਤੇ ਦੇਸ਼ਾਂ ਵਿੱਚੋਂ ਤੈਨੂੰ ਖ਼ਤਮ ਕਰ ਦਿਆਂਗਾ। ਮੈਂ ਤੈਨੂੰ ਤਬਾਹ ਕਰ ਦਿਆਂਗਾ, ਅਤੇ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ ”
8“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਮੋਆਬ ਅਤੇ ਸੇਈਰ ਨੇ ਆਖਿਆ, “ਵੇਖੋ, ਯਹੂਦਾਹ ਹੋਰ ਸਾਰੀਆਂ ਕੌਮਾਂ ਵਰਗਾ ਹੋ ਗਿਆ ਹੈ,”
9ਇਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਇਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ ਯਸ਼ੀਮੋਥ, ਬਆਲ-ਮਓਨ ਅਤੇ ਕਿਰਯਾਤਾਇਮ, ਖੋਲ੍ਹ ਦਿਆਂਗਾ।
10ਮੈਂ ਅੰਮੋਨੀਆਂ ਸਮੇਤ ਮੋਆਬ ਨੂੰ ਪੂਰਬ ਦੇ ਲੋਕਾਂ ਨੂੰ ਦੇਵਾਂਗਾ, ਤਾਂ ਜੋ ਅੰਮੋਨੀਆਂ ਨੂੰ ਕੌਮਾਂ ਵਿੱਚ ਚੇਤੇ ਨਾ ਕੀਤਾ ਜਾਵੇ;
11ਅਤੇ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ ”