ਹਿਜ਼ਕੀਏਲ 26

ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਸੂਰ, ਮੈਂ ਤੇਰੇ ਵਿਰੁੱਧ ਹਾਂ, ਅਤੇ ਮੈਂ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਵਿਰੁੱਧ ਲਿਆਵਾਂਗਾ, ਜਿਵੇਂ ਸਮੁੰਦਰ ਆਪਣੀ ਲਹਿਰਾਂ ਸੁੱਟਦਾ ਹੈ।

Ezekiel 26:3 (UKJV) Therefore thus says the Lord GOD; Behold, I am against you, O Tyrus, and will cause many nations to come up against you, as the sea causes his waves to come up.

1ਬਾਰ੍ਹਵੇਂ ਸਾਲ ਦੇ ਗਿਆਰਵੇਂ ਮਹੀਨੇ, ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਕਿਉਂਕਿ ਸੂਰ ਨੇ ਯੇਰੂਸ਼ਲੇਮ ਬਾਰੇ ਕਿਹਾ ਹੈ, ‘ਆਹਾ! ਕੌਮਾਂ ਦਾ ਦਰਵਾਜ਼ਾ ਟੁੱਟ ਗਿਆ ਹੈ, ਅਤੇ ਉਹ ਦੇ ਦਰਵਾਜ਼ੇ ਮੇਰੇ ਲਈ ਖੁੱਲ੍ਹ ਗਏ ਹਨ; ਹੁਣ ਜਦੋਂ ਉਹ ਬਰਬਾਦੀ ਵਿੱਚ ਪਈ ਹੈ ਤਾਂ ਮੈਂ ਖੁਸ਼ਹਾਲ ਹੋਵਾਂਗਾ,’

3ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਸੂਰ, ਮੈਂ ਤੇਰੇ ਵਿਰੁੱਧ ਹਾਂ, ਅਤੇ ਮੈਂ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਵਿਰੁੱਧ ਲਿਆਵਾਂਗਾ, ਜਿਵੇਂ ਸਮੁੰਦਰ ਆਪਣੀ ਲਹਿਰਾਂ ਸੁੱਟਦਾ ਹੈ।

4ਉਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਉਸਦੇ ਬੁਰਜਾਂ ਨੂੰ ਢਾਹ ਦੇਣਗੇ। ਮੈਂ ਉਸਦਾ ਮਲਬਾ ਕੱਢ ਦਿਆਂਗਾ ਅਤੇ ਉਸਨੂੰ ਇੱਕ ਨੰਗੀ ਚੱਟਾਨ ਬਣਾ ਦਿਆਂਗਾ।

5ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.