1ਬਾਰ੍ਹਵੇਂ ਸਾਲ ਦੇ ਗਿਆਰਵੇਂ ਮਹੀਨੇ, ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਕਿਉਂਕਿ ਸੂਰ ਨੇ ਯੇਰੂਸ਼ਲੇਮ ਬਾਰੇ ਕਿਹਾ ਹੈ, ‘ਆਹਾ! ਕੌਮਾਂ ਦਾ ਦਰਵਾਜ਼ਾ ਟੁੱਟ ਗਿਆ ਹੈ, ਅਤੇ ਉਹ ਦੇ ਦਰਵਾਜ਼ੇ ਮੇਰੇ ਲਈ ਖੁੱਲ੍ਹ ਗਏ ਹਨ; ਹੁਣ ਜਦੋਂ ਉਹ ਬਰਬਾਦੀ ਵਿੱਚ ਪਈ ਹੈ ਤਾਂ ਮੈਂ ਖੁਸ਼ਹਾਲ ਹੋਵਾਂਗਾ,’
3ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਸੂਰ, ਮੈਂ ਤੇਰੇ ਵਿਰੁੱਧ ਹਾਂ, ਅਤੇ ਮੈਂ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਵਿਰੁੱਧ ਲਿਆਵਾਂਗਾ, ਜਿਵੇਂ ਸਮੁੰਦਰ ਆਪਣੀ ਲਹਿਰਾਂ ਸੁੱਟਦਾ ਹੈ।