ਹਿਜ਼ਕੀਏਲ 27

“ ‘ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ, ਅਤੇ ਬਹੁਤ ਸਾਰੇ ਤੱਟਵਰਤੀ ਦੇਸ਼ ਤੁਹਾਡੇ ਗਾਹਕ ਸਨ; ਉਹ ਹਾਥੀ ਦੰਦ ਅਤੇ ਆਬਨੂਸ (ਤੇਂਦੂ) ਦੀ ਲੱਕੜ ਦੇ ਕੇ ਆਪਣੇ ਆਪ ਨੂੰ ਅਦਾ ਕਰਦੇ ਸਨ।

Ezekiel 27:15 (UKJV) The men of Dedan were your merchants; many isles were the merchandise of yours hand: they brought you for a present horns of ivory and ebony.

13“ ‘ਯਾਵਾਨ, ਤੂਬਲ ਅਤੇ ਮੇਸ਼ੇਕ, ਉਹ ਤੇਰੇ ਵਪਾਰੀ ਸਨ। ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ।

14“ ‘ਬੈਂਤ ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖੱਚਰਾਂ ਦਾ ਵਪਾਰ ਕੀਤਾ।

15“ ‘ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ, ਅਤੇ ਬਹੁਤ ਸਾਰੇ ਤੱਟਵਰਤੀ ਦੇਸ਼ ਤੁਹਾਡੇ ਗਾਹਕ ਸਨ; ਉਹ ਹਾਥੀ ਦੰਦ ਅਤੇ ਆਬਨੂਸ (ਤੇਂਦੂ) ਦੀ ਲੱਕੜ ਦੇ ਕੇ ਆਪਣੇ ਆਪ ਨੂੰ ਅਦਾ ਕਰਦੇ ਸਨ।

16“ ‘ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਬੈਂਗਣੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।

17“ ‘ਯਹੂਦਾਹ ਅਤੇ ਇਸਰਾਏਲ ਨੇ ਤੇਰੇ ਨਾਲ ਵਪਾਰ ਕਰਦੇ ਸਨ; ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.