1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਲਈ ਇੱਕ ਵਿਰਲਾਪ ਕਰੋ।
3ਸੂਰ ਨੂੰ ਕਹੋ, ਜੋ ਸਮੁੰਦਰ ਦੇ ਦਰਵਾਜ਼ੇ ਤੇ ਸਥਿਤ ਹੈ, ਬਹੁਤ ਸਾਰੇ ਤੱਟਾਂ ਦੇ ਲੋਕਾਂ ਦਾ ਵਪਾਰੀ ਹੈ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹੇ ਸੂਰ, ਤੂੰ ਆਖਦਾ ਹੈ, “ਮੈਂ ਸੁੰਦਰਤਾ ਵਿੱਚ ਸੰਪੂਰਨ ਹਾਂ।”
4ਤੇਰੀਆਂ ਹੱਦਾਂ ਸਮੁੰਦਰ ਦੇ ਵਿੱਚ ਹਨ ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।