ਹਿਜ਼ਕੀਏਲ 27

ਸੂਰ ਨੂੰ ਕਹੋ, ਜੋ ਸਮੁੰਦਰ ਦੇ ਦਰਵਾਜ਼ੇ ਤੇ ਸਥਿਤ ਹੈ, ਬਹੁਤ ਸਾਰੇ ਤੱਟਾਂ ਦੇ ਲੋਕਾਂ ਦਾ ਵਪਾਰੀ ਹੈ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹੇ ਸੂਰ, ਤੂੰ ਆਖਦਾ ਹੈ, “ਮੈਂ ਸੁੰਦਰਤਾ ਵਿੱਚ ਸੰਪੂਰਨ ਹਾਂ।”

Ezekiel 27:3 (UKJV) And say unto Tyrus, O you that are situated at the entry of the sea, which are a merchant of the people for many isles, Thus says the Lord GOD; O Tyrus, you have said, I am of perfect beauty.

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਲਈ ਇੱਕ ਵਿਰਲਾਪ ਕਰੋ।

3ਸੂਰ ਨੂੰ ਕਹੋ, ਜੋ ਸਮੁੰਦਰ ਦੇ ਦਰਵਾਜ਼ੇ ਤੇ ਸਥਿਤ ਹੈ, ਬਹੁਤ ਸਾਰੇ ਤੱਟਾਂ ਦੇ ਲੋਕਾਂ ਦਾ ਵਪਾਰੀ ਹੈ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹੇ ਸੂਰ, ਤੂੰ ਆਖਦਾ ਹੈ, “ਮੈਂ ਸੁੰਦਰਤਾ ਵਿੱਚ ਸੰਪੂਰਨ ਹਾਂ।”

4ਤੇਰੀਆਂ ਹੱਦਾਂ ਸਮੁੰਦਰ ਦੇ ਵਿੱਚ ਹਨ ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।

5ਉਹਨਾਂ ਨੇ ਸਨੀਰ ਦੀ ਚੀਲ ਦੇ ਰੁੱਖਾਂ ਤੋਂ ਤੇਰੇ ਫੱਟੇ ਬਣਾਏ; ਅਤੇ ਲਬਾਨੋਨ ਤੋਂ ਦਿਆਰ ਲੈ ਕੇ ਤੇਰੇ ਲਈ ਮਸਤੂਲ ਬਣਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.