ਹਿਜ਼ਕੀਏਲ 27

“ ‘ਅਰਬ ਅਤੇ ਕੇਦਾਰ ਦੇ ਸਾਰੇ ਸਰਦਾਰ ਤੇਰੇ ਗ੍ਰਾਹਕ ਸਨ। ਉਹਨਾਂ ਨੇ ਤੇਰੇ ਨਾਲ ਲੇਲੇ, ਭੇਡੂ ਅਤੇ ਬੱਕਰੀਆਂ ਦਾ ਵਪਾਰ ਕੀਤਾ।

Ezekiel 27:21 (UKJV) Arabia, and all the princes of Kedar, they occupied with you in lambs, and rams, and goats: in these were they your merchants.

19ਵਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ-ਮੱਤੇ ਦੇ ਬਦਲੇ ਦਿੰਦੇ ਸਨ। ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ।

20“ ‘ਦਦਾਨ ਨੇ ਤੇਰੇ ਨਾਲ ਘੋੜੇ ਦੀ ਕਾਠੀ ਦੇ ਕੰਬਲਾਂ ਦਾ ਵਪਾਰ ਕੀਤਾ।

21“ ‘ਅਰਬ ਅਤੇ ਕੇਦਾਰ ਦੇ ਸਾਰੇ ਸਰਦਾਰ ਤੇਰੇ ਗ੍ਰਾਹਕ ਸਨ। ਉਹਨਾਂ ਨੇ ਤੇਰੇ ਨਾਲ ਲੇਲੇ, ਭੇਡੂ ਅਤੇ ਬੱਕਰੀਆਂ ਦਾ ਵਪਾਰ ਕੀਤਾ।

22“ ‘ਸ਼ੀਬਾ ਅਤੇ ਰਾਮਾਹ ਦੇ ਵਪਾਰੀਆਂ ਨੇ ਤੇਰੇ ਨਾਲ ਵਪਾਰ ਕੀਤਾ। ਉਹਨਾਂ ਨੇ ਤੇਰੇ ਮਾਲ ਦੇ ਬਦਲੇ ਹਰ ਕਿਸਮ ਦੇ ਮਸਾਲੇ ਅਤੇ ਕੀਮਤੀ ਪੱਥਰ ਅਤੇ ਸੋਨਾ ਦਿੱਤਾ।

23“ ‘ਹਾਰਾਨ, ਕੰਨੇਹ ਅਤੇ ਅਦਨ ਅਤੇ ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.