ਹਿਜ਼ਕੀਏਲ 27

“ ‘ਸ਼ੀਬਾ ਅਤੇ ਰਾਮਾਹ ਦੇ ਵਪਾਰੀਆਂ ਨੇ ਤੇਰੇ ਨਾਲ ਵਪਾਰ ਕੀਤਾ। ਉਹਨਾਂ ਨੇ ਤੇਰੇ ਮਾਲ ਦੇ ਬਦਲੇ ਹਰ ਕਿਸਮ ਦੇ ਮਸਾਲੇ ਅਤੇ ਕੀਮਤੀ ਪੱਥਰ ਅਤੇ ਸੋਨਾ ਦਿੱਤਾ।

Ezekiel 27:22 (UKJV) The merchants of Sheba and Raamah, they were your merchants: they occupied in your fairs with chief of all spices, and with all precious stones, and gold.

20“ ‘ਦਦਾਨ ਨੇ ਤੇਰੇ ਨਾਲ ਘੋੜੇ ਦੀ ਕਾਠੀ ਦੇ ਕੰਬਲਾਂ ਦਾ ਵਪਾਰ ਕੀਤਾ।

21“ ‘ਅਰਬ ਅਤੇ ਕੇਦਾਰ ਦੇ ਸਾਰੇ ਸਰਦਾਰ ਤੇਰੇ ਗ੍ਰਾਹਕ ਸਨ। ਉਹਨਾਂ ਨੇ ਤੇਰੇ ਨਾਲ ਲੇਲੇ, ਭੇਡੂ ਅਤੇ ਬੱਕਰੀਆਂ ਦਾ ਵਪਾਰ ਕੀਤਾ।

22“ ‘ਸ਼ੀਬਾ ਅਤੇ ਰਾਮਾਹ ਦੇ ਵਪਾਰੀਆਂ ਨੇ ਤੇਰੇ ਨਾਲ ਵਪਾਰ ਕੀਤਾ। ਉਹਨਾਂ ਨੇ ਤੇਰੇ ਮਾਲ ਦੇ ਬਦਲੇ ਹਰ ਕਿਸਮ ਦੇ ਮਸਾਲੇ ਅਤੇ ਕੀਮਤੀ ਪੱਥਰ ਅਤੇ ਸੋਨਾ ਦਿੱਤਾ।

23“ ‘ਹਾਰਾਨ, ਕੰਨੇਹ ਅਤੇ ਅਦਨ ਅਤੇ ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ।

24ਤੇਰੇ ਬਜ਼ਾਰ ਵਿੱਚ ਉਹ ਤੇਰੇ ਨਾਲ ਸੁੰਦਰ ਕੱਪੜੇ, ਨੀਲੇ ਕੱਪੜੇ, ਕਢਾਈ ਦੇ ਕੰਮ ਅਤੇ ਮਰੋੜੀਆਂ ਅਤੇ ਕੱਸੀਆਂ ਹੋਈਆਂ ਗੰਢਾਂ ਦੇ ਨਾਲ ਬਹੁ-ਰੰਗੀ ਗਲੀਚਿਆਂ ਦਾ ਵਪਾਰ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.