22“ ‘ਸ਼ੀਬਾ ਅਤੇ ਰਾਮਾਹ ਦੇ ਵਪਾਰੀਆਂ ਨੇ ਤੇਰੇ ਨਾਲ ਵਪਾਰ ਕੀਤਾ। ਉਹਨਾਂ ਨੇ ਤੇਰੇ ਮਾਲ ਦੇ ਬਦਲੇ ਹਰ ਕਿਸਮ ਦੇ ਮਸਾਲੇ ਅਤੇ ਕੀਮਤੀ ਪੱਥਰ ਅਤੇ ਸੋਨਾ ਦਿੱਤਾ।
23“ ‘ਹਾਰਾਨ, ਕੰਨੇਹ ਅਤੇ ਅਦਨ ਅਤੇ ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ।
24ਤੇਰੇ ਬਜ਼ਾਰ ਵਿੱਚ ਉਹ ਤੇਰੇ ਨਾਲ ਸੁੰਦਰ ਕੱਪੜੇ, ਨੀਲੇ ਕੱਪੜੇ, ਕਢਾਈ ਦੇ ਕੰਮ ਅਤੇ ਮਰੋੜੀਆਂ ਅਤੇ ਕੱਸੀਆਂ ਹੋਈਆਂ ਗੰਢਾਂ ਦੇ ਨਾਲ ਬਹੁ-ਰੰਗੀ ਗਲੀਚਿਆਂ ਦਾ ਵਪਾਰ ਕਰਦੇ ਸਨ।
25“ ‘ਤਰਸ਼ੀਸ਼ ਦੇ ਜਹਾਜ਼ ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ। ਜਦੋਂ ਤੂੰ ਸਮੁੰਦਰ ਦੇ ਵਿੱਚ ਭਰਿਆ ਹੋਇਆ ਅਤੇ ਬਹੁਤ ਲੱਦਿਆ ਹੋਇਆ ਸੀ।
26ਤੇਰੇ ਮਲਾਹ ਤੈਨੂੰ ਡੂੰਘੇ ਸਮੁੰਦਰਾਂ ਵਿੱਚ ਲੈ ਜਾਂਦੇ ਹਨ। ਪਰ ਪੂਰਬੀ ਹਵਾ ਤੈਨੂੰ ਟੁਕੜਿਆਂ ਵਿੱਚ ਸਮੁੰਦਰ ਦੇ ਵਿੱਚਕਾਰ ਤੋੜ ਦੇਵੇਗੀ।