13ਤੂੰ ਅਦਨ ਵਿੱਚ ਪਰਮੇਸ਼ਵਰ ਦੇ ਬਾਗ਼ ਵਿੱਚ ਸੀ, ਹਰੇਕ ਕੀਮਤੀ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਬਿਲੌਰ, ਪੁਖਰਾਜ, ਬੈਰੂਜ਼, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।
14ਤੂੰ ਇੱਕ ਮਸਹ ਕੀਤੇ ਹੋਏ ਕਰੂਬੀ ਵਰਗਾ ਸੀ, ਕਿਉਂ ਜੋ ਮੈਂ ਤੈਨੂੰ ਨਿਯੁਕਤ ਕੀਤਾ ਸੀ। ਤੂੰ ਪਰਮੇਸ਼ਵਰ ਦੇ ਪਵਿੱਤਰ ਪਹਾੜ ਉੱਤੇ ਸੀ; ਤੂੰ ਅੱਗ ਦੇ ਪੱਥਰਾਂ ਦੇ ਵਿਚਕਾਰ ਚੱਲਿਆ।
15ਤੂੰ ਆਪਣੇ ਚਾਲ-ਚਲਣ ਵਿੱਚ ਨਿਰਦੋਸ਼ ਸੀ ਜਿਸ ਦਿਨ ਤੋਂ ਤੈਨੂੰ ਬਣਾਇਆ ਗਿਆ ਸੀ। ਇੱਥੋ ਤੱਕ ਤੇਰੇ ਵਿੱਚ ਬੁਰਾਈ ਨਾ ਪਾਈ ਗਈ।
16ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ ਅਤੇ ਤੂੰ ਪਾਪ ਕੀਤਾ। ਇਸ ਲਈ ਮੈਂ ਤੈਨੂੰ ਪਰਮੇਸ਼ਵਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।
17ਤੇਰੀ ਸੁੰਦਰਤਾ ਦੇ ਕਾਰਨ ਤੇਰਾ ਮਨ ਹੰਕਾਰੀ ਹੋ ਗਿਆ, ਅਤੇ ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨੂੰ ਭ੍ਰਿਸ਼ਟ ਕਰ ਲਿਆ। ਇਸ ਲਈ ਮੈਂ ਤੁਹਾਨੂੰ ਧਰਤੀ ਉੱਤੇ ਸੁੱਟ ਦਿੱਤਾ; ਮੈਂ ਰਾਜਿਆਂ ਦੇ ਸਾਮ੍ਹਣੇ ਤੇਰਾ ਤਮਾਸ਼ਾ ਬਣਾਇਆ।